ਡੂੰਗਰਪੁਰ, 29 ਨਵੰਬਰ – ਰਾਜਸਥਾਨ ਦੇ ਡੂੰਗਰਪੁਰ ਵਿੱਚ ਦੇਰ ਰਾਤ ਕੰਟੇਨਰ ਟਰੱਕ ਨੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਕਾਰ ਵਿੱਚ ਜਾ ਰਹੇ ਤਿੰਨ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਤਿੰਨੋਂ ਇੱਕ ਵਿਆਹ ਤੋਂ ਘਰ ਪਰਤ ਰਹੇ ਸਨ। ਇਹ ਹਾਦਸਾ ਰਾਸ਼ਟਰੀ ਰਾਜਮਾਰਗ-48 ਤੇ ਬਿਛੀਵਾੜਾ ਥਾਣਾ ਖੇਤਰ ਦੇ ਸ਼ਿਸ਼ੋਦ ਪਿੰਡ ਨੇੜੇ ਬੀਤੀ ਰਾਤ ਵਾਪਰਿਆ।
ਬਿਛੀਵਾੜਾ ਥਾਣੇ ਦੇ ਹੈਡ ਕਾਂਸਟੇਬਲ ਸ਼ਿਸ਼ੂਪਾਲ ਸਿੰਘ ਨੇ ਦੱਸਿਆ ਪੰਕਜ, ਅਕਸ਼ੈ ਅਤੇ ਮਹੇਸ਼ ਵਾਸੀ ਥਾਣਾ ਖੇਤਰ ਭੂਵਾਲੀ, ਚਚੇਰੇ ਭਰਾ ਸਨ। ਤਿੰਨੋਂ ਬੀਤੇ ਦਿਨ ਕੋਤਵਾਲੀ ਥਾਣਾ ਖੇਤਰ ਦੇ ਕੁਸ਼ਲ ਮੰਗਰੀ ਪਿੰਡ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਗਏ ਹੋਏ ਸਨ। ਉਹ ਰਾਤ ਨੂੰ ਕਾਰ ਵਿੱਚ ਵਿਆਹ ਤੋਂ ਘਰ ਪਰਤ ਰਹੇ ਸਨ।
ਰਾਤ ਕਰੀਬ 1 ਵਜੇ ਨੈਸ਼ਨਲ ਹਾਈਵੇਅ-48 ਤੇ ਪਿੰਡ ਨੇੜੇ ਪਿੱਛੇ ਤੋਂ ਆ ਰਹੇ ਇਕ ਕੰਟੇਨਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਬਿਛੀਵਾੜਾ ਦੀ ਪੁਲੀਸ ਮੌਕੇ ਤੇ ਪਹੁੰਚ ਗਈ। ਪੁਲੀਸ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਅੱਜ ਸਵੇਰੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ। ਹੈਡ ਕਾਂਸਟੇਬਲ ਸ਼ਿਸ਼ੂਪਾਲ ਨੇ ਦੱਸਿਆ ਕਿ ਪੁਲੀਸ ਦੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਹੀ ਦੋਸ਼ੀ ਡਰਾਈਵਰ ਕੰਟੇਨਰ ਨੂੰ ਪਿੱਛੇ ਛੱਡ ਕੇ ਫਰਾਰ ਹੋ ਗਿਆ ਸੀ। ਡਰਾਈਵਰ ਖ਼ਿਲਾਫ਼ ਹਾਦਸੇ ਸਬੰਧੀ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।