ਲੁਧਿਆਣਾ, 6 ਸਤੰਬਰ, 2023: ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਮਨੀ ਲਾਂਡਰਿੰਗ ਮਾਮਲੇ ਵਿਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ 2.12 ਕਰੋੜ ਰੁਪਏ ਮੁੱਲ ਦਾ ਸੋਨਾ ਤੇ ਗਹਿਣੇ ਜ਼ਬਤ ਕੀਤੇ ਹਨ।
ਈ ਡੀ ਨੇ ਦੱਸਿਆ ਕਿ 4 ਕਿਲੋ ਸੋਨਾ ਲੁਧਿਆਣਾ ਦੇ ਇਕ ਬੈਂਕ ਲਾਕਰ ਵਿਚੋਂ ਜ਼ਬਤ ਕੀਤਾ ਗਿਆ ਹੈ। ਮੁਲਜ਼ਮਾਂ ਦੀ ਹੋਰ ਜਾਇਦਾਦ ਵੀ ਜ਼ਬਤ ਕੀਤੀ ਗਈ ਹੈ।
ਈ ਡੀ ਨੇ 24 ਅਗਸਤ ਨੂੰ ਇਹਨਾਂ ਲਾਕਰਾਂ ਨੂੰ ਸੀਜ਼ ਕੀਤਾ ਸੀ। ਈ ਡੀ ਨੇ ਇਕ ਬਿਆਨ ਵਿਚ ਦੱਸਿਆ ਕਿ ਉਸਨੇ 6.5 ਕਰੋੜ ਰੁਪਏ ਨਗਦ ਤੇ ਹੋਰ ਰਕਮ ਜ਼ਬਤ ਕੀਤੀ ਹੈ ਤੇ ਹੁਣ ਤੱਕ 8.6 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ।