ਵਾਸ਼ਿੰਗਟਨ, 25 ਮਈ ਅਮਰੀਕਾ ਵਿੱਚ ਲਾਕਡਾਊਨ ਦੇ ਨਿਯਮਾਂ ਵਿੱਚ ਢਿੱਲ ਦਿੱਤੇ ਜਾਣ ਦੇ ਬਾਅਦ ਕਈ ਸੂਬਿਆਂ ਵਿੱਚ ਸੈਲੂਨ ਖੋਲ੍ਹਣ ਦੀ ਵੀ ਇਜਾਜ਼ਤ ਮਿਲ ਗਈ ਹੈ, ਹਾਲਾਂਕਿ ਅਮਰੀਕਾ ਦੇ ਮਿਸੌਰੀ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਦੋ ਸੈਲੂਨ ਵਰਕਰਾਂ ਤੋਂ 140 ਵਿਅਕਤੀਆਂ ਵਿੱਚ ਕੋਰੋਨਾ ਵਾਇਰਸ ਫੈਲਿਆ| ਇਹ ਦੋਵੇਂ ਕੋਰੋਨਾ ਦੇ ਲੱਛਣ ਦਿਖਾਈ ਦੇਣ ਦੇ ਬਾਵਜੂਦ ਵੀ ਲਗਾਤਾਰ ਅੱਠ ਦਿਨ ਕੰਮ ਕਰਦੇ ਰਹੇ, ਜਿਸ ਕਾਰਨ 140 ਵਿਅਕਤੀ ਕੋਰੋਨਾ ਦੀ ਲਪੇਟ ਵਿਚ ਆ ਗਏ| ਸੀ. ਐਨ. ਐਨ. ਦੀ ਰਿਪੋਰਟ ਮੁਤਾਬਕ ਸਪਰਿੰਗਫੀਲਡ ਹੈਲਥ ਡਿਪਾਰਟਮੈਂਟ ਨੇ ਦੱਸਿਆ ਕਿ ਸੈਲੂਨ ਵਿੱਚ ਕੰਮ ਕਰਨ ਵਾਲੇ ਦੋ ਵਿਅਕਤੀਆਂ ਦਾ ਪਤਾ ਲੱਗਾ ਹੈ, ਜਿਨ੍ਹਾਂ ਕਾਰਨ 140 ਵਿਅਕਤੀ ਕੋਰੋਨਾ ਦੀ ਲਪੇਟ ਵਿੱਚ ਆਏ ਹਨ| ਗ੍ਰੇਟ ਕਲਿਪਸ ਨਾਂ ਦੇ ਇਸ ਸੈਲੂਨ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਵਿੱਚੋਂ ਇਕ ਨੇ 56 ਤੇ ਦੂਜੇ ਨੇ 84 ਗਾਹਕਾਂ ਤੇ ਸੈਲੂਨ ਦੇ 7 ਕਰਮਚਾਰੀਆਂ ਨੂੰ ਵਾਇਰਸ ਨਾਲ ਇਨਫੈਕਟਡ ਕਰ ਦਿੱਤਾ|