ਕੰਨੂਰ, 23 ਨਵੰਬਰ – ਪੁਲੀਸ ਨੇ ਇਸ ਉੱਤਰੀ ਕੇਰਲ ਜ਼ਿਲ੍ਹੇ ਵਿੱਚ ਧੋਖਾਧੜੀ ਦੇ ਮਾਮਲੇ ਵਿੱਚ ਸਾਬਕਾ ਕ੍ਰਿਕਟਰ ਐਸ. ਸ੍ਰੀਸੰਤ ਅਤੇ ਦੋ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਰਾਜੀਵ ਕੁਮਾਰ ਅਤੇ ਵੈਂਕਟੇਸ਼ ਕਿਨੀ ਨੇ ਕਰਨਾਟਕ ਦੇ ਕੋਲੂਰ ਵਿਖੇ ਸ੍ਰੀਸੰਤ ਦੀ ਭਾਈਵਾਲੀ ਵਾਲੀ ਸਪੋਰਟਸ ਅਕੈਡਮੀ ਬਣਾਉਣ ਦਾ ਝਾਂਸਾ ਦੇ ਕੇ ਵੱਖ-ਵੱਖ ਤਰੀਕਾਂ ਤੇ 18.70 ਲੱਖ ਰੁਪਏ ਲੈ ਲਏ।
ਆਪਣੀ ਸ਼ਿਕਾਇਤ ਵਿੱਚ ਸਰੇਸ਼ ਗੋਪਾਲਨ ਨੇ ਕਿਹਾ ਕਿ ਉਸ ਨੇ ਅਕੈਡਮੀ ਵਿੱਚ ਹਿੱਸੇਦਾਰ ਬਣਨ ਦਾ ਮੌਕਾ ਮਿਲਣ ਦੇ ਮੱਦੇਨਜ਼ਰ ਪੈਸੇ ਦਾ ਨਿਵੇਸ਼ ਕੀਤਾ। ਸ੍ਰੀਸੰਤ ਅਤੇ ਦੋ ਹੋਰਾਂ ਤੇ ਆਈਪੀਸੀ ਦੀ ਧਾਰਾ 420 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ੍ਰੀਸੰਤ ਨੂੰ ਮਾਮਲੇ ਵਿੱਚ ਤੀਜੇ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।