ਮਾਨਸਾ, 03 ਨਵੰਬਰ 2023 :-ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੇ ਨਾਲ ਨਾਲ ਪੇਂਡੂ ਖੇਤਰਾਂ ਦੇ ਵਿਕਾਸ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ। ਪਿੰਡਾਂ ਵਿਚ ਸ਼ਹਿਰਾਂ ਵਰਗੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਸ੍ਰ ਬੁੱਧ ਰਾਮ ਨੇ ਪਿੰਡ ਮਲਕੋਂ ਵਿਖੇ ਸਰਹਿੰਦ ਚੋਅ ਡਰੇਨ ਦਾ ਪੁਲ ਅਤੇ ਪਿੰਡ ਆਲਮਪੁਰ ਮੰਦਰਾਂ ਤੇ ਕੁਲਰੀਆਂ ਦੀ ਦਾਣਾ ਮੰਡੀ ਦੇ ਫੜ੍ਹ ਦਾ ਕੰਮ ਮੁਕੰਮਲ ਹੋਣ ’ਤੇ ਸਥਾਨਕ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਪਿੰਡ ਮਲਕੋਂ ਵਿਖੇ 408.16 ਲੱਖ ਰੁਪਏ ਦੀ ਲਾਗਤ ਨਾਲ ਸਰਹਿੰਦ ਚੋਅ ਡਰੇਨ ਦੇ ਪੁਲ ਅਤੇ ਪਿੰਡ ਆਲਮਪੁਰ ਮੰਦਰਾਂ ਵਿਖੇ 45.98 ਲੱਖ ਰੁਪਏ ਦੀ ਲਾਗਤ ਨਾਲ ਦਾਣਾ ਮੰਡੀ ਦਾ ਫੜ੍ਹ ਮੁਕੰਮਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਕੁਲਰੀਆਂ ਵਿਖੇ 56.67 ਲੱਖ ਰੁਪਏ ਦੀ ਲਾਗਤ ਨਾਲ ਦਾਣਾ ਮੰਡੀ ਦਾ ਫੜ੍ਹ ਉੱਚਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਰਹਿੰਦ ਚੋਅ ਡਰੇਨ ਦਾ ਪੁਲ ਨੀਵਾਂ ਹੋਣ ਕਰਕੇ ਬਰਸਾਤ ਦੇ ਮੌਸਮ ਦੌਰਾਨ ਬੂਟੀ ਅਤੇ ਹੋਰ ਘਾਹ ਫੂਸ ਰੁਕ ਜਾਣ ਨਾਲ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਬਣਦੀ ਸੀ। ਇਹ ਪੁਲ ਉੱਚਾ ਚੁੱਕ ਕੇ ਬਣਾਉਣ ਨਾਲ ਹੁਣ ਇਸ ਸਮੱਸਿਆ ਦਾ ਹੱਲ ਹੋ ਗਿਆ ਹੈ। ਪਿੰਡ ਆਲਮਪੁਰ ਮੰਦਰਾਂ ਵਿੱਚ ਦਾਣਾ ਮੰਡੀ ਦਾ ਫੜ੍ਹ ਨੀਵਾਂ ਹੋਣ ਕਰਕੇ ਬਰਸਾਤ ਦੇ ਮੌਸਮ ਦੌਰਾਨ ਕਈ ਵਾਰ ਵਿਕਣ ਆਈ ਜਿਣਸ ਖਰਾਬ ਹੋ ਜਾਂਦੀ ਸੀ। ਪਿੰਡ ਆਲਮਪੁਰ ਮੰਦਰਾਂ ਅਤੇ ਕੁਲਰੀਆਂ ਦੀ ਦਾਣਾ ਮੰਡੀ ਦੇ ਫੜ੍ਹ ਦਾ ਕੰਮ ਹੋਣ ਨਾਲ ਕਿਸਾਨਾਂ ਤੇ ਆੜ੍ਹਤੀਆਂ ਨੂੰ ਰਾਹਤ ਮਿਲੇਗੀ।
ਇਸ ਮੌਕੇ ਪੰਜਾਬ ਮੰਡੀਕਰਨ ਬੋਰਡ ਦੇ ਐਕਸੀਅਨ ਬਿਪਨ ਖੰਨਾ, ਕਰਮਜੀਤ ਸਿੰਘ ਐਸ.ਡੀ.ਓ., ਆਮ ਆਦਮੀ ਪਾਰਟੀ ਵੱਲੋਂ ਚਰਨਜੀਤ ਸਿੰਘ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਮਾਨਸਾ, ਸੋਹਣ ਸਿੰਘ ਕਲੀਪੁਰ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਜਿਲ੍ਹਾ ਮਾਨਸਾ, ਬਲਦੇਵ ਸਿੰਘ ਅੱਕਾਂਵਾਲੀ, ਧਰਮਿੰਦਰ ਸਿੰਘ ਮਲਕੋਂ, ਰਾਜਵਿੰਦਰ ਸਿੰਘ ਮਲਕੋਂ, ਹਰਪ੍ਰੀਤ ਸਿੰਘ ਸਰਪੰਚ , ਗੁਰਮੁਖ ਸਿੰਘ ਨੰਬਰਦਾਰ, ਡਾ. ਮੱਖਣ ਸਿੰਘ, ਡਾ. ਵਿਜੇ ਸਿੰਘ ਮਲਕੋਂ, ਧਰਵਿੰਦਰ ਸਿੰਘ ਪ੍ਰਧਾਨ, ਜਗਤਾਰ ਸਿੰਘ, ਗੁਰਜੀਤ ਸਿੰਘ, ਕੁਲਵਿੰਦਰ ਸਿੰਘ, ਸਰਪੰਚ ਅਜੈਬ ਸਿੰਘ, ਗੁਰਜੰਟ ਸਿੰਘ, ਗੁਰਲਾਲ ਸਿੰਘ, ਭੁਪਿੰਦਰ ਸਿੰਘ ਆਲਮਪੁਰ ਮੰਦਰਾਂ ਹਾਜ਼ਰ ਸਨ।