ਨਵੀਂ ਦਿੱਲੀ, 9 ਨਵੰਬਰ – ਵਾਰਾਣਸੀ ਵਿਚ ਡਿਵੀਜ਼ਨਲ ਕਮਿਸ਼ਨਰ ਦੀ ਅਦਾਲਤ ਅਤੇ ਦਫ਼ਤਰ ਦੇ ਕੰਪਲੈਕਸ ਵਿਚ ਹਿੰਸਕ ਪ੍ਰਦਰਸ਼ਨ ਦੇ 23 ਸਾਲ ਪੁਰਾਣੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਨੂੰ ਪੰਜ ਹਫ਼ਤਿਆਂ ਲਈ ਸੁਰੱਖਿਆ ਦਿੱਤੀ ਹੈ। ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਸੁਰਜੇਵਾਲਾ ਦੇ ਖ਼ਿਲਾਫ਼ ਜਾਰੀ ਗੈਰ-ਜ਼ਮਾਨਤੀ ਵਾਰੰਟ ਨੂੰ ਪੰਜ ਹਫ਼ਤਿਆਂ ਤੱਕ ਲਾਗੂ ਨਹੀਂ ਕੀਤਾ ਜਾਵੇਗਾ ਅਤੇ ਵਾਰਾਣਸੀ ਅਦਾਲਤ ਵਿਚ ਅਰਜ਼ੀ ਦੇਣ ਅਤੇ ਐਨ.ਬੀ.ਡਬਲਯੂ. ਨੂੰ ਰੱਦ ਕਰਨ ਦੀ ਮੰਗ ਕਰਨ ਲਈ ਸੁਰਜੇਵਾਲਾ ਨੂੰ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਜਾਵੇਗਾ।