ਚੰਡੀਗੜ੍ਹ, 9 ਨਵੰਬਰ – ਹਰਿਆਣਾ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ ਨਿਊ ਕਮਿਊਨਿਟੀ ਸੈਂਟਰ, ਸੈਕਟਰ 56 ਚੰਡੀਗੜ੍ਹ ਵਿੱਚ ਇੰਡਸ ਹਸਪਤਾਲ ਫੇਜ਼ 1 ਮੁਹਾਲੀ ਦੇ ਨਾਲ ਮਿਲ ਕੇ ਫਰੀ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਬ੍ਰਿਜ ਮੋਹਨ ਜੋਸ਼ੀ ਨੇ ਦੱਸਿਆ ਕਿ ਇਸ ਮੌਕੇ ਸੈਕਟਰ -56 ਚੰਡੀਗੜ੍ਹ ਦੇ ਵਾਰਡ ਕੌਂਸਲਰ ਸ਼੍ਰੀ ਮਨੋਵਰ ਮੁੱਖ ਮਹਿਮਾਨ ਸਨ। ਕੈਂਪ ਦੇ ਵਿੱਚ ਲਗਭਗ 150 ਲੋਕਾਂ ਨੇ ਮੈਡੀਕਲ ਚੈਕਅਪ ਕਰਵਾਇਆ ਜਿਸ ਵਿੱਚ ਬੀਪੀ, ਸ਼ੂਗਰ, ਡੈਂਟਲ ਆਦਿ ਦੇ ਟੈਸਟ ਫਰੀ ਕੀਤੇ ਗਏ। ਇਸ ਮੌਕੇ ਈਸ਼ਵਰ ਚੰਦਰ ਸ਼ਰਮਾ ਪ੍ਰਧਾਨ, ਅਜੈ ਕੁਮਾਰ ਜਨਰਲ ਸਕੱਤਰ, ਗਿਰੀਰਾਜ ਸੈਣੀ, ਸੁਮੇਰ ਸਿੰਘ, ਕ੍ਰਿਸ਼ਨ ਚੰਦ, ਨਿਤਿਨ ਚੱਡਾ, ਵਿਨੋਦ ਕੁਮਾਰ, ਲਲਿਤ ਕੁਮਾਰ ਅਤੇ ਹੋਰ ਮੈਂਬਰ ਹਾਜਰ ਸਨ।