ਚੰਡੀਗੜ੍ਹ : ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਕੁਝ ਮਹੀਨੇ ਪਹਿਲਾਂ ਇਕ ਜੇਲ੍ਹ ਵਿਚੋਂ ਇਕ ਨਿਜੀ ਚੈਨਲ ਨੇ ਇੰਟਰਵਿਉ ਲਈ ਸੀ ਅਤੇ ਇਹ ਇੰਟਰਵਿਉ ਸੋਸ਼ਲ ਮੀਡੀਆ ਉਤੇ ਵਾਇਰਲ ਵੀ ਹੋਈ ਸੀ। ਉਸ ਵਕਤ ਵਿਰੋਧੀ ਸਿਆਸੀ ਪਾਰਟੀਆਂ ਨੇ ਵੀ ਇਸ ਉਤੇ ਸਵਾਲ ਚੁੱਕੇ ਸਨ।
ਹੁਣ ਇਸ ਮਾਮਲੇ ਵਿਚ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬੀ ਕੀਤੀ ਹੈ। ਹਾਈ ਕੋਰਟ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਇਕ ਸਿੱਟ ਵੀ ਬਣਾਈ ਗਈ ਸੀ, ਉਸ ਨੇ ਕੀ ਪੜਤਾਲ ਕੀਤੀ ? ਇਹ ਵੀ ਦੱਸਿਆ ਜਾਵੇ। ਅੰਤ ਵਿਚ ਹਾਈ ਕੋਰਟ ਨੇ ਇਸ ਸਾਰੇ ਮਾਮਲੇ ਦਾ ਜਵਾਬ ਅੱਜ ਦੁਪਹਿਰ 2 ਵਜੇ ਤਕ ਦਾਖ਼ਲ ਕਰਨ ਦੀ ਹਦਾਇਤ ਵੀ ਦਿੱਤੀ ਹੈ।