ਲਾਹੌਰ – ਪਾਕਿਸਤਾਨ ਦੀ ਐਂਟੀ ਟੈਰਰਿਜ਼ਮ ਕੋਰਟ ਨੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਅੱਤਵਾਦੀ ਫੰਡਿੰਗ ਮਾਮਲੇ ਵਿੱਚ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ ਹਾਫਿਜ਼ ਸਈਦ ਦੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। ਹਾਫਿਜ਼ ਸਈਦ ਮੁੰਬਈ ਹਮਲੇ ਦਾ ਮੁੱਖ ਆਰੋਪੀ ਹੈ। ਇਸ ਹਮਲੇ ਚ 166 ਲੋਕਾਂ ਦੀ ਮੌਤ ਹੋਈ ਸੀ। ਸਈਦ ਦੇ ਖਿਲਾਫ਼ ਅੱਤਵਾਦੀ ਫੰਡਿੰਗ,ਮਨੀ ਲਾਂਡਰਿੰਗ ਤੇ ਨਜਾਇਜ਼ ਕਬਜੇ ਦੇ 41 ਮਾਮਲੇ ਦਰਜ ਨੇ।