ਵਾਸ਼ਿੰਗਟਨ, 1 ਨਵੰਬਰ, 2023: ਅਮਰੀਕਾ ਦੇ ਰੱਖਿਆ ਵਿਭਾਗ ਨੇ ਐਲਾਨ ਕੀਤਾ ਹੈ ਕਿ ਉਹ ਬੀ 61 ਪ੍ਰਮਾਣੂ ਬੰਬ ਬਣਾ ਰਿਹਾ ਹੈ ਜਿਸਦਾ ਨਾਂ ਬੀ 61-13 ਹੋਵੇਗਾ। ਇਸਦੀ ਹਾਲੇ ਕਾਂਗਰਸ ਨੇ ਮਨਜ਼ੂਰੀ ਨਹੀਂ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਦੂਜੀ ਵਿਸ਼ਵ ਜੰਗ ਵੇਲੇ ਜਪਾਨ ’ਤੇ ਸੁੱਟੇ ਗਏ ਪ੍ਰਮਾਣੂ ਬੰਬ ਨਾਲੋਂ ਇਹ ਬੰਬ 24 ਗੁਣਾ ਵੱਧ ਤਾਕਤਵਰ ਹੋਵੇਗਾ।