ਸਰੀ, 31 ਅਕਤੂਬਰ, 2023: ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀਅ) ਵਲੋਂ 28 ਅਕਤੂਬਰ, 2023 ਦਿਨ ਸ਼ਨਿਚਰਵਾਰ ਨੂੰ 1:00 ਤੋਂ 4:30 ਵਜੇ ਤੱਕ ਮਾਂ ਬੋਲੀ ਪੰਜਾਬੀ ਦਾ ਜਸ਼ਨ ਬਹੁਤ ਧੁਮ ਧਾਮ ਨਾਲ ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ ,ਸਰੀ ਵਿਖੇ ਮਨਾਇਆ ਗਿਆ।
ਇਹ ਜਸ਼ਨ ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਟੀ ਅਤੇ ਦੀਪਕਿ ਬਿਨਿੰਗ ਢਾਊਡੇਸ਼ਨ ਦੇ ਸਹਿਯੋਗ ਨਾਲ ਮਨਾਇਆ ਗਿਆ।ਸ਼ੁਰੂ ਵਿਚ ਕੇ.ਪੀ .ਯੂ.ਦੇ ਨਮਾਇੰਦੇ ਸਟੀਵਨ ਲਵਾਰਨ ਅਤੇ ਦੀਪਿਕ ਬਿਨਿੰਗ ਫਾਊਂਡੇਸ਼ਨ ਦੇ ਬਾਨੀ ਪਾਲ ਬਿਨਿੰਗ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ।ਸੰਚਾਲਿਕ ਗੁਰਿੰਦਰ ਮਾਨ ਅਤੇ ਹਰਮਨ ਪੰਧੇਰ ਨੇ ਪ੍ਰੋਗਰਾਮ ਦੀ ਰੂਪ ਰੇਖਾ ਸਰੋਤਿਆ ਨਾਲ ਸਾਂਝੀ ਕੀਤੀ।ਇਸ ਤੋਂ ਬਾਅਦ ਪਲੀਅ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਅਤੇ ਮੀਤ ਪ੍ਰਧਾਨ ਸਾਧੂ ਬਿਨਿੰਗ ਨੇ ਕੈਨੇਡਾ ਵਿਚ ਪਲੀਅ ਦੀਆਂ ਗਤੀਵਿਧੀਆਂ ਅਤੇ ਪੰਜਾਬੀ ਦੀ ਸਥਿਤੀ ਬਾਰੇ ਸਰੋਤਿਆਂ ਨਾਲ ਸਾਂਝ ਪਾਈ। ਉਹਨਾਂ ਖੁਸ਼ੀ ਜ਼ਾਹਰ ਕੀਤੀ ਕਿ ਕੈਨੇਡਾ ਵਿਚ ਪੰਜਾਬੀ ਭਾਸ਼ਾ ਨੇ ਪਿਛਲੇ ਕੁਝ ਸਾਲਾਂ ਵਿਚ ਬਹੁਤ ਤਰੱਕੀ ਕੀਤੀ ਹੈ ਅਤੇ ਕੈਨੇਡਾ ਦੇ ਕਈ ਭਾਗਾਂ ਵਿਚ ਇਹ ਹੁਣ ਰੋਜ਼ਗਾਰ ਦੀ ਭਾਸ਼ਾ ਬਣ ਗਈ ਹੈ।ਪਰ ਹਾਲੇ ਵੀ ਸਾਡੇ ਲਈ ਬਹੁਤ ਚੁਣੌਤੀਆਂ ਹਨ ਜਿਸ ਲਈ ਪਲੀਅ ਨੂੰ ਕਮਿਊਨਿਟੀ ਦੇ ਸਹਿਯੋਗ ਦੀ ਬਹੁਤ ਲੋੜ ਹੈ।
ਸਾਡੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਸੀ ਕਿ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਬੀ ਸੀ ਦੀ ਸਿੱਖਿਆ ਮੰਤਰੀ ਰਚਨਾ ਸਿੰਘ ਨੇ ਸਮਾਂ ਕੱਢਿਆ। ਉਹਨਾਂ ਪਲੀਅ ਅਤੇ ਸਰੋਤਿਆਂ ਨੂੰ ਯਕੀਨ ਦੁਆਇਆ ਕਿ ਉਹ ਮਾਂ ਬੋਲੀ ਪੰਜਾਬੀ ਦੀ ਬਿਹਤਰੀ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ।ਕੁਝ ਸਮਾਂ ਪਹਿਲਾਂ ਇਸ ਵਾਰੇ ਪਲੀਅ ਵਲੋਂ ਉਹਨਾਂ ਦੇ ਧਿਆਨ ਵਿਚ ਕਾਫੀ ਸੁਝਾਅ ਲਿਆਂਦੇ ਗਏ ਸਨ।ਸਾਨੂੰ ਪੂਰੀ ਆਸ ਹੈ ਕਿ ਉਹ ਇਸ ਵਿਚ ਪੂਰਾ ਉਤਰਨਗੇ।
ਇਸ ਸਮਾਗਮ ਦੇ ਦੋ ਭਾਗ ਸਨ। ਪਹਿਲਾ ਹਿੱਸਾ ਇਕ ਪੈਨਲ ਸੀ ਜਿਸ ਦਾ ਮੁਖ ਮੱਦਾ ਸਰੀ ਅਤੇ ਡੈਲਟਾ ਦੇ ਐਲੀਮੈੰਟਰੀ ਸਕੂਲਾਂ ਵਿਚ ਪੰਜਾਬੀ ਕਲਾਸਾਂ ਵਿਚ ਦਾਖਲੇ ਲਈ ਮਾਪਿਆਂ ਅਤੇ ਬੱਚਿਆਂ ਨੂੰ ਉਤਸਾਹਿਤ ਕਰਨਾ ਸੀ। ਇਸ ਪੈਨਲ ਦੇ ਮੈਂਬਰ ਸਨ ਸਰੀ ਸਕੂਲ ਬੋਰਡ ਦੇ ਮੈਂਬਰ ਗੈਰੀ ਥਿੰਦ, ਡੈਲਟਾ ਦੇ ਸਕੂਲ ਬੋਰਡ ਮੈਂਬਰ ਨਿੰਮੀ ਡੌਲਾ, ਸਰ੍ਹੀ ਸਕੂਲ ਬੋਰਡ ਦੇ ਡਿਸਟਰਿਕਟ ਪ੍ਰਿੰਸੀਪਲ ਰਾਜ ਪੁਰੀ, ਕਿਡਜ ਪਲਅੇ ਫਾਊਡੇਸ਼ਨ ਤੋਂ ਕਿਰਨ ਤੂਰ, ਪ੍ਰਿੰਸਸ ਮਾਰਗਰੇਟ ਸਕੂਲ ਭਾਸ਼ਾ ਵਿਭਾਗ ਦੇ ਮੁਖੀ ਅਮਨਦੀਪ ਸ਼ੀਨਾਂ, ਯੂਨੀਵਰਸਟੀ ਦੀ ਵਿਦਿਆਰਥਣ ਤੇਜਲ ਕੋਰ ਬਦੇਸ਼ਾ ਅਤੇ ਅਲ.ਏ. ਮੈਥੀਸਨ ਸਕੂਲ ਦੀ ਵਿਦਿਆਰਥਣ ਕੋਮਲ ਪ੍ਰੀਤ ਕੋਰ ਕੂਨਰ।। ਪੈਨਲ ਦੇ ਕੋਆਰਡੀਨੇਟਰ ਸਨ ਗੁਰਪ੍ਰੀਤ ਕੌਰ ਬੈੰਸ , ਜੋ ਐਲ.ਏ. ਮੈਥੀਸਨ ਹਾਈ ਸਕੂਲ ਦੇ ਭਾਸ਼ਾ ਵਿਭਾਗ ਦੇ ਮੁਖੀ ਹਨ।ਉਹੁਨਾਂ ਪੈਨਲ ਤੋਂ ਮਾਂ ਬੋਲੀ ਪੰਜਾਬੀ ਬਾਰੇ ਬਹੁਤ ਹੀ ਢੁੱਕਵੇਂ ਸਵਾਲ ਪੁੱਛੇ ਅਤੇ ਪੈਨਲ ਮੈੰਬਰਾਂ ਨੇ ਵੀ ਬਹੁਤ ਹੀ ਸੋਹਣੇ ਸੁਝਾਅ ਦਿੱਤੇ।ਪਲੀਅ ਇਹਨਾਂ ਸਭ ਦੀ ਬਹੁਤ ਧੰਨਵਾਦੀ ਹੈ।
ਪ੍ਰੋਗਰਾਮ ਦੇ ਦੂਸਰੇ ਭਾਗ ਵਿਚ ਬੀਵਰ ਕਰੀਕ ਐਲੀਮੈਂਟਰੀ ਸਕੂਲ ਦੇ ਬੱਚਿਆਂ, ਐਲ .ਏ. ਮੈਥੀਸਨ ਅਤੇ ਪੀ.ਐਮ.ਅੇਸ. ਐਸ . ਦੇ ਵਿਦਿਆਰਥੀਆਂ ਵਲੋਂ ਬਹੁਤ ਹੀ ਸੁੰਦਰ ਕਵਿਤਾਵਾਂ, ਅਤੇ ਗੀਤਾਂ ਦੀਆਂ ਪੇਸ਼ਕਾਰੀਆਂ ਨੇ ਸਭ ਦਾ ਦਿਲ ਜਿੱਤ ਲਿਆ।ਅਖੀਰ ਵਿਚ ਸੇਵਾ ਸਿੰਘ ਪੰਧੇਰ ਨੇ ਆਪਣੇ ਦਾਦਾ ਜੀ ਅਤੇ ਪਲੀਅ ਦੇ ਸਰਗਰਮ ਬੋਰਡ ਮੈਂਬਰ ਰਾਜਿੰਦਰ ਸਿੰਘ ਪੰਧੇਰ ਦੀ ਕਿਤਾਬ ਵਿਚੋਂ ਇਕ ਕਹਾਣੀ ਪੜ੍ਹ ਕੇ ਸਰੋਤਿਆਂ ਨੂੰ ਨਿਹਾਲ ਕੀਤਾ।ਪਲੀਅ ਦੇ ਬੋਰਡ ਵਲੋਂ ਸਾਧੂ ਬਿਨਿੰਗ ਅਤੇ ਬਲਵੰਤ ਸਿੰਘ ਸੰਘੇੜਾ ਨੇ ਇਹਨਾਂ ਸਭ ਦਾ ਸੰਚਾਲਕਾਂ ਗੁਰਿੰਦਰ ਮਾਨ, ਹਰਮਨ ਪੰਧੇਰ, ਸਾਊਥ ਏਸ਼ੀਆਂਨ ਮੀਡੀਆ, ਕਵਾਂਟਲਿਨ ਪੌਲ਼ੀਟੈਕਨਿਕ ਯੂਨੀਵਰਸਟੀ , ਦੀਪਕ ਬਿਨਿੰਗ ਫਾਉਂਡੇਸ਼ਨ ਅਤੇ ਸਰੋਤਿਆ ਦਾ ਧੰਨਵਾਦ ਕੀਤਾ । ਸਾਡੇ ਸਭ ਲਈ ਇਹ ਆਪਣੀ ਮਾਂ ਬੋਲੀ ਪੰਜਾਬੀ ਦੇ ਜਸ਼ਨ ਮਨਾਉਣ ਦਾ ਬਹੁਤ ਚੰਗਾ ਮੌਕਾ ਸੀ।
ਪੰਜਾਬੀ ਦੇ ਪ੍ਰੇਮੀਆਂ ਅਤੇ ਸ਼ੁਭ ਚਿੰਤਕਾਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਹੁਣ ਦੁਨੀਆਂ ਦੀਆਂ ਪ੍ਰਮੁਖ ਬੋਲੀਆਂ ਵਿਚੋਂ ਇਕ ਹੈ। ਦੁਨੀਆਂ ਵਿਚ 7,000 ਤੋਂ ਵੱਧ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿਚੋਂ ਪੰਜਾਬੀ ਸਿਖਰਲੇ ਦਸਵੇਂ ਨੰਬਰ ਉਪਰ ਹੈ।ਕੈਨੇਡਾ ਵਿਚ ਪੰਜਾਬੀ ਹੁਣ ਤੀਸਰੇ ਨੰਬਰ ਉਪਰ ਹੈ। ਪੰਜਾਬੀ ਦੇ 15 ਕਰੋੜ ਬੋਲਣ ਵਾਲੇ ਲੋਕ ਦੁਨੀਆਂ ਦੇ ਤਕਰੀਬਨ 190 ਦੇਸ਼ਾਂ ਵਿਚ ਵਸ ਰਹੇ ਹਨ। ਕੈਨੇਡਾ, ਅਮਰੀਕਾ, ਇੰਗਲੈੰਡ, ਆਸਟਰੇਲੀਆ, ਨਿਊਜੀਲੈੰਡ ਅਤੇ ਹੋਰ ਕਈ ਦੇਸ਼ਾਂ ਵਿਚ ਇਸ ਵੇਲੇ ਪੰਜਾਬੀ ਅਤੇ ਪੰਜਾਬੀਆਂ ਦਾ ਬੋਲ ਬਾਲਾ ਹੈ। ਆਉ ਆਪਾਂ ਸਭ ਪੰਜਾਬੀ ਮਾਂ ਬੋਲੀ ਦੇ ਸ਼ੁਭਚਿੰਤਕ ਆਪਣੀ ਮਾਂ ਬੋਲੀ ਦੀ ਤਰੱਕੀ ਲਈ ਕੋਸ਼ਿਸ਼ਾਂ ਜਾਰੀ ਰੱਖੀਏ।
Canada: ਖਾਲਿਸਤਾਨੀਆਂ ਨੇ ਫਿਰ ਭਾਰਤੀ ਹਾਈ ਕਮਿਸ਼ਨਰ ਨੂੰ ਬਣਾਇਆ ਨਿਸ਼ਾਨਾ, ਗ੍ਰਿਫਤਾਰੀ ਲਈ ਰੱਖਿਆ 1 ਲੱਖ ਡਾਲਰ ਇਨਾਮ
ਓਟਵਾ, 31 ਅਕਤੂਬਰ, 2023: ਕੁਝ ਦੇਰ ਦੀ ਠੱਲ੍ਹ ਮਗਰੋਂ ਖਾਲਿਸਤਾਨੀ ਤੱਤਾਂ ਨੇ ਫਿਰ ਤੋਂ ਭਾਰਤੀ ਰਾਜਦੂਤਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। 29 ਅਕਤੂਬਰ ਨੂੰ ਖਤਮ ਹੋਏ ਸਿੱਖਸ ਫਾਰ ਜਸਟਿਸ (ਐਸ ਐਫ ਜੇ) ਦੇ ਦੂਜੇ ਖਾਲਿਸਤਾਨੀ ਰੈਫਰੰਡਮ ਦੇ ਅੰਤ ਵਿਚ ਐਲਾਨ ਕੀਤਾ ਗਿਆ ਹੈ ਜੋ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੂੰ ਗ੍ਰਿਫਤਾਰ ਕਰੇਗਾ, ਉਸਨੂੰ ਇਕ ਲੱਖ ਡਾਲਰ ਇਨਾਮ ਦਿੱਤਾ ਜਾਵੇਗਾ।
ਵੋਟਿੰਗ ਦੇ ਅੰਤ ਵਿਚ ਦੋ ਮਤੇ ਪਾਸ ਕੀਤੇ ਗਏ ਜਿਹਨਾਂ ਵਿਚ ਵਰਮਾ ਨੂੰ ਗ੍ਰਿਫਤਾਰ ਕਰਨ ਤੇ ਉਸ ’ਤੇ ਨਿੱਝਰ ਦੇ ਕਤਲ ਦਾ ਮੁਕੱਦਮਾ ਚਲਾਉਦ ਦੀ ਮੰਗ ਕੀਤੀ ਗਈ ਤੇ ਉਹਨਾਂ ਨੂੰ ਮੁੱਖ ਸਾਜ਼ਿਸ਼ਕਰਤਾ ਕਰਾਰ ਦਿੱਤਾ ਗਿਆ। ਖਾਲਿਸਤਾਨੀਆਂ ਨੇ ਖਾਲਿਸਤਾਨ ਦਾ ਨਕਸ਼ਾ ਵੀ ਜਾਰੀ ਕੀਤਾ ਹੈ ਜਿਸ ਵਿਚ ਦਿੱਲੀ ਨੂੰ ’ਕੌਮੀ ਰਾਜਧਾਨੀ’ ਦਰਸਾਇਆ ਗਿਆ ਹੈ।
ਭਾਰਤ ਨੇ ਪਹਿਲਾਂ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਸੀ ਕਿ ਕੈਨੇਡਾ ਵਿਚ ਖਾਲਿਸਤਾਨੀ ਤੱਤਾਂ ਨੇ ਭਾਰਤੀ ਰਾਜਦੂਤਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਲਗਾ ਕੇ ਉਹਨਾਂ ਨੂੰ ਹਰਦੀਪ ਸਿੰਘ ਨਿੱਝਰ ਦੇ ਕਾਤਲ ਕਰਾਰ ਦਿੱਤਾ ਸੀ। ਹੁਣ ਸਿੱਖਸ ਫਾਰ ਜਸਟਿਸ ਨੇ ਅਗਲੇ ਸਾਲ ਐਬਟਸਫੋਰਡ, ਐਡਮਿੰਟਨ, ਕੈਲਗਰੀ ਤੇ ਮੋਂਟਰੀਅਲ ਵਿਚ ਰੈਫਰੰਡਮ ਕਰਵਾਉਣ ਦਾ ਫੈਸਲਾ ਕੀਤਾ ਹੈ ਜੋ ਖਾਲਿਸਤਾਨੀ ਅਤਿਵਾਦੀ ਰਵਿੰਦਰ ਸਿੰਘ ਪੰਨੂ, ਭੁਪਿੰਦਰ ਸਿੰਘ ਕੂਨਰ ਤੇ ਬਲਬੀਰ ਸਿੰਘ ਖਹਿਰਾ ਨੂੰ ਸਮਰਪਿਤ ਕੀਤੇ ਜਾਣਗੇ।