ਨਵੀਂ ਦਿੱਲੀ, 30 ਅਕਤੂਬਰ, 2023: ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਦੀ ਸ਼ਰਾਬ ਨੀਤੀ ਮਾਮਲੇ ਵਿਚ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਕੇਸ ਵਿਚ ਪੈਸਾ ਕਿਵੇਂ ਟਰਾਂਸਫਰ ਕੀਤਾ ਗਿਆ, ਉਹ ਸਾਬਤ ਹੋ ਗਿਆ ਹੈ ਤੇ ਅਦਾਲਤ ਨੇ 6 ਤੋਂ 8 ਮਹੀਨਿਆਂ ਵਿਚ ਕੇਸ ਦੀ ਸੁਣਵਾਈ ਮੁਕੰਮਲ ਕਰਨ ਦੀਹਦਾਇਤ ਕੀਤੀ ਹੈ। ਅਦਾਲਤ ਨੇ ਕਿਹਾ ਕਿ 338 ਕਰੋੜ ਰੁਪਏ ਕਿਵੇਂ ਟਰਾਂਸਫਰ ਹੋਏ ਇਹ ਸਾਬਤ ਹੋ ਗਿਆਹੈ। ਜੇਕਰ 6 ਤੋਂ 8 ਮਹੀਨਿਆਂ ਵਿਚ ਕੇਸ ਦੀ ਸੁਣਵਾਈ ਮੁਕੰਮਲ ਨਾ ਹੋਈਤਾਂ ਸਿਸੋਦੀਆ ਮੁੜ ਜ਼ਮਾਨਤ ਲਈ ਅਰਜ਼ੀ ਦੇ ਸਕਦੇ ਹਨ।