ਚੰਡੀਗੜ੍ਹ, 20 ਅਕਤੂਬਰ 2023- ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੱਜ ਪਹਿਲੇ ਦਿਨ ਹੀ ਸੀਐਮ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ। ਜਿਵੇਂ ਹੀ ਸੀਐਮ ਮਾਨ ਸੰਬੋਧਨ ਕਰ ਰਹੇ ਸਨ ਤਾਂ, ਪ੍ਰਤਾਪ ਸਿੰਘ ਬਾਜਵਾ ਵੀ ਸੀਐਮ ਦੇ ਭਾਸ਼ਣ ਵਿਚ ਬੋਲਣ ਲੱਗ ਪਏ। ਇਸੇ ਦੌਰਾਨ ਹੀ ਸੀਐਮ ਤੇ ਬਾਜਵਾ ਵਿਚਾਲੇ ਤੂੰ ਤੂੰ ਮੈਂ ਮੈਂ ਹੋ ਗਈ। ਬਾਜਵਾ ਨੇ ਜਿਥੇ ਸੀਐਮ ਨੂੰ ਤੂੰ ਕਹਿ ਕੇ ਸੰਬੋਧਨ ਕੀਤਾ, ਉਥੇ ਹੀ ਬਾਜਵਾ ਬਾਰੇ ਸਪੀਕਰ ਸਾਹਮਣੇ ਬੋਲਦਿਆਂ ਮਾਨ ਨੇ ਕਿਹਾ ਕਿ, ਬਾਜਵਾ ਮੈਨੂੰ ਤੂੰ ਕਹਿ ਕੇ ਬੋਲ ਰਹੇ ਹਨ। ਸੀਐਮ ਨੇ ਕਿਹਾ ਕਿ, ਬਾਜਵਾ ਦਾ ਹੰਕਾਰ ਬੋਲ ਰਿਹਾ। ਇਸੇ ਦੌਰਾਨ ਹੀ ਸੀਐਮ ਨੇ ਚੈਲੰਜ ਕੀਤਾ ਕਿ, 1 ਨਵੰਬਰ ਨੂੰ ਓਪਨ ਡਿਬੇਟ ਤੇ ਆਓਗੇ?