ਨਵੀਂ ਦਿੱਲੀ, 27 ਜੂਨ 2020 – ਭਾਰਤ ‘ਚ ਕੋਰੋਨਾ ਵਾਇਰਸ ਨੇ ਜੋ ਰਫਤਾਰ ਫੜੀ ਹੈ ਉਹ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ। ਦਿਨੋ-ਦਿਨ ਭਾਰਤ ‘ਚ ਕੋਰੋਨਾ ਦੇ ਮਰੀਜ਼ ਵਧਦੇ ਹੀ ਜਾ ਰਹੇ ਹਨ ਅਤੇ ਹੁਣ ਭਾਰਤ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਪੰਜ ਲੱਖ ਤੋਂ ਪਾਰ ਹੋ ਚੁੱਕੀ ਹੈ ਅਤੇ ਹੁਣ ਤੱਕ ਭਾਰਤ ‘ਚ 509,446 ਲੋਕਾਂ ਨੂੰ ਕੋਰੋਨਾ ਹੋ ਚੁੱਕਿਆ ਹੈ। ਜਿਨ੍ਹਾਂ ‘ਚੋਂ 197,840 ਐਕਟਿਵ ਕੇਸ ਹਨ, 295,917 ਮਰੀਜ਼ ਠੀਕ ਹੋ ਚੁੱਕੇ ਹਨ ਤੇ 15,689 ਮੌਤਾਂ ਹੋ ਚੁੱਕੀਆਂ ਹਨ।