ਸਰੀ, 12 ਅਕਤੂਬਰ 2023-ਤਰਕਸ਼ੀਲ ਸੋਸਾਇਟੀ ਕੈਨੇਡਾ ਵੱਲੋਂ ਐਬਸਫੋਰਡ ਵਿਖੇ ਸੋਸਾਇਟੀ ਦੇ ਨਵੇਂ ਯੂਨਿਟ ਦੀ ਸਥਾਪਨਾ ਲਈ ਬੀਤੇ ਦਿਨ ਸੋਸਾਇਟੀ ਦੇ ਕੌਮੀ ਪ੍ਰਧਾਨ ਬਾਈ ਅਵਤਾਰ ਅਤੇ ਕੌਮੀ ਜਨਰਲ ਸਕੱਤਰ ਹਰਦੇਵ ਰਹਿਪਾ ਦੀ ਅਗਵਾਈ ਵਿੱਚ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸੋਸਾਇਟੀ ਦੇ ਸੰਵਿਧਾਨ ਅਤੇ ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਸ਼ਾਮਲ ਮੈਂਬਰਾਂ ਨੇ ਸਮਾਜ ਵਿੱਚ ਵਿਗਿਆਨਿਕ ਵਿਚਾਰਧਾਰਾ ਦੇ ਵਿਸਥਾਰ ਲਈ ਵੱਧ ਚੜ੍ਹ ਕੇ ਭਾਗ ਲੈਣ ਦਾ ਪ੍ਰਣ ਕੀਤਾ। 22 ਅਵਤਾਰ ਦੀ ਪ੍ਰਧਾਨਗੀ ਹੇਠ ਐਬਸਫੋਰਡ ਯੂਨਿਟ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜੋ ਕਿ ਦੋ ਸਾਲਾਂ ਲਈ ਕਾਰਜਸ਼ੀਲ ਰਹੇਗੀ।
ਇਸ ਚੋਣ ਵਿੱਚ ਸੁਖਦੇਵ ਮਾਨ-ਪ੍ਰਧਾਨ, ਸੁਰਿੰਦਰ ਚਾਹਲ – ਜਨਰਲ ਸਕੱਤਰ, ਸੁਖਵਿੰਦਰ ਗਿੱਲ – ਉਪ ਪ੍ਰਧਾਨ, ਪ੍ਰੋਫੈਸਰ ਦਰਸ਼ਨ ਸਿੰਘ ਧਾਲੀਵਾਲ – ਸਹਾਇਕ ਸਕੱਤਰ, ਸਾਧੂ ਸਿੰਘ ਗਿੱਲ ਝੋਰੜਾਂ – ਵਿੱਤ ਸਕੱਤਰ ਅਤੇ ਡਾਕਟਰ ਜੋਰਾ ਸਿੰਘ ਬਰਾੜ, ਜਗਰੂਪ ਧਾਲੀਵਾਲ, ਗੁਰਜੀਤ ਰਾਏਸਰ ਤੇ ਇੰਜ. ਪਿਆਰਾ ਸਿੰਘ ਚਾਹਲ ਕਾਰਜਕਾਰੀ ਮੈਂਬਰ ਚੁਣੇ ਗਏ।