ਚੰਡੀਗੜ੍ਹ, 10 ਅਕਤੂਬਰ 2023 : ਅੱਜ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੋਹਾਲੀ ਵੱਲੋਂ ਲੁਧਿਆਣਾ ਪੱਛਮੀ ਦੇ ਐਮ ਐਲ ਏ ਸ੍ਰੀ ਗੁਰਪ੍ਰੀਤ ਸਿੰਘ ਗੋਗੀ ਨੂੰ ਮੰਗ ਪੱਤਰ ਦਿੱਤਾ। ਇਸ ਦਾ ਖੁਲਾਸਾ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਸ. ਜੈ ਸਿੰਘ ਨੇ ਕੀਤਾ ਅਤੇ ਦੱਸਿਆ ਕਿ ਪੀ ਏ ਯੂ ਪਿਛਲੇ 60 ਸਾਲਾਂ ਤੋਂ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਦੇ ਲੋਕਾਂ ਨੂੰ ਟਿਚਿੰਗ ਦੀਆਂ ਅਸਾਮੀਆਂ ਵਿੱਚ ਰਾਖਵਾਂਕਰਨ ਨਾ ਦੇ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ। ਇਸ ਸਬੰਧੀ ਅੱਜ ਐਮ ਐੱਲ ਏ ਨੂੰ ਮੰਗ ਪੱਤਰ ਦਿੰਦੇ ਓਹਨਾ ਕਿਹਾ ਕਿ ਅਜੇ ਵੀ ਯੂਨੀਵਰਸਿਟੀ ਇਹ ਮੰਗ ਨੂੰ ਜਲਦ ਪੂਰਾ ਨਹੀਂ ਕਰਦੀ ਤਾਂ ਮਜਬੂਰੀਵਸ ਸਾਰੇ ਪੰਜਾਬ ਦੇ ਦਲਿਤ ਲੋਕ ਸੜਕਾਂ ਤੇ ਉਤਰਨਗੇ ਅਤੇ ਯੂਨੀਵਰਸਿਟੀ ਵਿਖੇ ਪੱਕਾ ਧਰਨਾ ਦਿੱਤਾ ਜਾਵੇਗਾ।