ਲੁਧਿਆਣਾ, 10 ਅਕਤੂਬਰ 2023: ਆਸਟਰੇਲੀਆ ਤੋਂ ਪੰਜਾਬ ਦੇ ਦੌਰੇ ’ਤੇ ਪੁੱਜੇ ਉੱਘੇ ਅੰਤਰਰਾਸ਼ਟਰੀ ਪੱਧਰ ਦੇ ਕੀਟ ਵਿਗਿਆਨੀ ਡਾਕਟਰ ਅਮਰਜੀਤ ਸਿੰਘ ਟਾਂਡਾ ਨੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਦੇ ਸੱਦੇ ’ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦਾ ਦੌਰਾ ਕੀਤਾ।
ਉਹਨਾਂ ਨੇ ਡਾਕਟਰ ਗੋਸਲ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪਹਿਲੇ ਨੰਬਰ ’ਤੇ ਆਉਣ ’ਤੇ ਪਹਿਲਾਂ ਵਧਾਈਆਂ ਦਿੱਤੀਆਂ ਤੇ ਫਿਰ ਹੋਰ ਵਿਚਾਰ-ਵਟਾਂਦਰਾ ਕੀਤਾ।
ਡਾਕਟਰ ਟਾਂਡਾ ਨੇ ਵੱਖ ਵੱਖ ਯੂਨੀਵਰਸਿਟੀ ਦੇ ਖੋਜ ਪ੍ਰਾਜੈਕਟਾਂ ਬਾਰੇ ਵੀ ਜਾਣਕਾਰੀ ਲਈ।
ਡਾਕਟਰ ਟਾਂਡਾ ਨੇ ਡਾਕਟਰ ਗੋਸਲ ਹੋਰਾਂ ਨਾਲ ਨਵੀਆਂ ਯੂਨੀਵਰਸਿਟੀ ਦੀਆਂ ਕਾਢਾਂ ਬਾਰੇ ਵੀ ਪੁੱਛਿਆ।
ਡਾਕਟਰ ਟਾਂਡਾ ਨੇ ਡਾਕਟਰ ਗੋਸਲ ਨੂੰ ਪੰਜਾਬ ਦੀਆਂ ਫ਼ਸਲਾਂ ਵਿੱਚ ਵਰਤੀਆਂ ਜਾ ਰਹੀਆਂ ਜ਼ਹਿਰੀਲੀਆਂ ਕੀਟਨਾਸ਼ਕ ਦਵਾਈਆਂ ਦੀ ਘੱਟ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ।
ਡਾਕਟਰ ਟਾਂਡਾ ਨੇ ਕਿਹਾ ਕਿ ਜੇ ਇੰਜ ਹੋ ਜਾਵੇ ਤਾਂ ਫਸਲਾਂ ਦੇ ਬਹੁਤ ਸਾਰੇ ਮਿੱਤਰ ਕੀੜੇ ਤੇ ਪੌਲੀਨੇਟਰ ਵੀ ਬਚ ਸਕਦੇ ਹਨ।
ਇਸ ਤਰ੍ਹਾਂ ਅਸੀਂ ਪੰਜਾਬ ਵਿੱਚ ਕੈਂਸਰ ਤੇ ਹੋਰ ਬਿਮਾਰੀਆਂ ਦਾ ਵੀ ਨਾਸ਼ ਕਰ ਸਕਦੇ ਹਾਂ ਡਾਕਟਰ ਟਾਂਡਾ ਨੇ ਦਲੀਲਾਂ ਦੇ ਕੇ ਸਮਝਾਇਆ।
ਪੰਜਾਬ ਵਿੱਚ ਬਹੁਤ ਸਾਰੇ ਲੋਕ ਅੰਨੇ ਵਾਹ ਇਹਨਾਂ ਜ਼ਹਿਰੀਲੀਆਂ ਕੀਟਨਾਸ਼ਕਾਂ ਦੀ ਸਬਜੀਆਂ ਤੇ ਫਲਾਂ ਤੇ ਵਰਤੋਂ ਕਰ ਕਰ ਲੋਕਾਂ ਵਿਚ ਕੈਂਸਰ ਫੈਲਾਅ ਰਹੇ ਹਨ।
ਡਾਕਟਰ ਟਾਂਡਾ ਨੇ ਟਿਸ਼ੂ ਕਲਚਰ ਵਿੱਚ ਹੋ ਰਹੀ ਖੋਜ ਬਾਰੇ ਵੀ ਜਾਣਕਾਰੀ ਲਈ।
ਡਾਕਟਰ ਗੋਸਲ ਨੇ ਡਾਕਟਰ ਟਾਂਡਾ ਨੂੰ ਯੂਨੀਵਰਸਿਟੀ ਵਿੱਚ ਚੱਕਰ ਵੀ ਲਵਾਇਆ।
ਡਾ ਟਾਂਡਾ ਦੇ ਨਾਲ ਉਹਨਾਂ ਦੇ ਦੋਸਤ ਮਿੱਤਰ ਟਿਸ਼ੂ ਕਲਚਰ ਵਿਗਿਆਨੀ ਡਾਕਟਰ ਮੁਖਤਾਰ ਸਿੰਘ ਧੰਜੂ ਵੀ ਸਨ।