ਚੰਡੀਗੜ੍ਹ, 10 ਅਕਤੂਬਰ, 2023: ਪੀ ਜੀ ਆਈ ਚੰਡੀਗੜ੍ਹ ਦੇ ਅੰਦਰ ਨਹਿਰੂ ਹਸਪਤਾਲ ਵਿਚ ਅੱਗ ਲੱਗ ਗਈ। ਸਿਵਲ ਡਿਫੈਸ ਵਿਪਾਗ ਦੇ ਆਗੂ ਸੰਜੀਵ ਕੋਹਲੀ ਨੇ ਦੱਸਿਆ ਕਿ ਸਾਨੂੰ ਖਬਰ ਮਿਲੀ ਸੀ ਕਿ ਨਹਿਰੂ ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ ਅੱਗੇ ਲੱਗੀ ਹੈ। ਅਸੀਂ ਤੁਰੰਤ ਮੌਕੇ ’ਤੇ ਪੁੱਜ ਸਥਿਤੀ ਸੰਭਾਲੀ ਤੇ ਸਥਿਤੀ ਹੁਣ ਕਾਬੂ ਹੇਠ ਹੈ। ਹਸਪਤਾਲ ਅੰਦਰਲੇ ਸਾਰੇ ਲੋਕ ਸੁਰੱਖਿਅਤ ਕੱਢ ਲਏ ਹਨ।
ਪੀ ਜੀ ਆਈ ਦੇ ਡਾਇਰੈਕਟਰ ਡਾ. ਵਿਵੇਕ ਲਾਲ ਨੇ ਦੱਸਿਆ ਕਿ ਅੱਗ ਹਸਪਤਾਲ ਦੇ ਕੰਪਿਊਟਰ ਰੂਮ ਤੋਂ ਸ਼ੁਰੂ ਹੋਈ ਤੇ ਹੋਰ ਪਾਸੇ ਫੈਲੀ। ਉਹਨਾਂ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਨੇ ਫੁਰਤੀ ਨਾ ਕੰਮ ਕੀਤਾ ਤੇ ਸਾਰੇ ਮਰੀਜ਼ਾਂ ਨੂੰ ਪ੍ਰਭਾਵਤ ਇਲਾਕੇ ਵਿਚੋਂ ਸੁਰੱਖਿਅਤ ਕੱਢ ਲਿਆ ਗਿਆ ਹੈ।