ਚੰਡੀਗੜ੍ਹ, 2 ਅਕਤੂਬਰ 2023- ਪਟਿਆਲਾ ਵਿਖੇ ਆਪ ਦੀ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ, ਸੂਬੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਸਾਡੀ ਸਰਕਾਰ ਆਉਂਦੇ ਦਿਨਾਂ ਵਿਚ ਬੱਸਾਂ ਦੇਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ, ਇਨ੍ਹਾਂ ਬੱਸਾਂ ਦਾ ਪੱਕਾ ਪਰਮਟ ਹੋਵੇਗਾ ਅਤੇ 7-8 ਪਿੰਡਾਂ ਦਾ ਰੂਟ ਬਣਾ ਕੇ ਨੌਜਵਾਨਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ, ਇਹ ਬੱਸਾਂ 30-35 ਸੀਟਾਂ ਵਾਲੀਆਂ ਹੋਣਗੀਆਂ, ਜਦੋਂਕਿ ਇਕ ਬੱਸ ਨੂੰ ਸੰਭਾਲਣ ਲਈ 4-5 ਨੌਜਵਾਨ ਤੈਨਾਤ ਕੀਤੇ ਜਾਣਗੇ। ਮਾਨ ਨੇ ਕਿਹਾ ਕਿ, ਇਹ ਬੱਸਾਂ ਦੀ ਕਮਾਈ ਜਦੋਂ ਚੰਗੀ ਹੋ ਲੱਗ ਗਈ, ਉਦੋਂ ਨੌਜਵਾਨ ਸਾਨੂੰ ਪੈਸੇ ਮੋੜ ਦੇਣ, ਸਾਨੂੰ ਕੋਈ ਬਹੁਤੀ ਕਾਹਲੀ ਨਹੀ। ਉਨ੍ਹਾਂ ਕਿਹਾ ਕਿ- ਜਦੋਂ ਤੁਹਾਡੇ (ਨੌਜਵਾਨਾਂ) ਕੋਲ ਕਮਾਈ ਹੋ ਗਈ ਪੈਸੇ ਮੋੜ ਦਿਓ, ਉਹਦੇ ਬਾਅਦ ਬੱਸਾਂ ਤੁਹਾਡੀਆਂ। ਭਗਵੰਤ ਮਾਨ ਨੇ ਕਿਹਾ ਕਿ, ਇਸ ਪ੍ਰੋਜੈਕਟ ਦੇ ਨਾਲ ਪੰਜਾਬ ਦੇ 10 ਤੋਂ 15 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।