ਚੰਡੀਗੜ੍ਹ, 26 ਜੂਨ 2020 – ਲੋਕ ਇੰਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਤੇ ਬਲਵਿੰਦਰ ਬੈਂਸ ਦੋਵੇਂ ਵਿਧਾਇਕਾਂ ਨੂੰ ਚੰਡੀਗੜ੍ਹ ‘ਚ ਸਾਈਕਲ ਲੈ ਕੇ ਪਹੁੰਚਣ ਦੀ ਇਜਾਜ਼ਤ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਲੋਕ ਇੰਨਸਾਫ ਪਾਰਟੀ ਵੱਲੋਂ ਕੇਂਦਰੀ ਸਰਕਾਰ ਵੱਲੋਂ ਖੇਤੀ ਸੰਬੰਧੀ ਲੈ 3 ਆਰਡੀਨੈਂਸਸ ਦੇ ਵਿਰੋਧ ਵਜੋਂ ਅੰਮ੍ਰਿਤਸਰ ਤੋਂ ਸਾਈਕਲ ਰੈਲੀ ਸ਼ੁਰੂ ਕੀਤੀ ਗਈ ਸੀ ਜੋ ਅੱਜ ਮੋਹਾਲੀ ਪਹੁੰਚ ਗਈ।
ਪੁਲਿਸ ਵੱਲੋਂ ਇੰਨ੍ਹਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕ ਲਿਆ ਗਿਆ। ਪਰ ਬਾਅਦ ਵਿੱਚ ਦੋਵਾਂ ਵਿਧਾਇਕ ਭਰਾਵਾਂ ਨੂੰ ਚੰਡੀਗੜ੍ਹ ਆਉਣ ਦੀ ਇਜਾਜ਼ਤ ਮਿਲ ਗਈ।