ਪਟਿਆਲਾ, 15 ਸਿਤੰਬਰ – ਪਟਿਆਲਾ ਦੇ ਮਲਟੀਪਰਪਜ਼ ਸਕੂਲ ਦੇ ਗਰਾਉਂਡ ਵਿੱਚ ਕਰਵਾਈ ਜਾ ਰਹੀ 67ਵੀਂ ਜਿਲ੍ਹਾ ਸਾਫਟਬਾਲ ਖੇਡ ਪ੍ਰਤੀਯੋਗਤਾ ਦੌਰਾਨ ਭੁਨਰਹੇੜੀ ਬਲਾਕ ਦੀ ਟੀਮ ਨੇ ਗੋਲਡ ਮੈਡਲ ਜਿੱਤ ਕੇ ਪਹਿਲਾ ਸਥਾਨ ਕੀਤਾ। ਇਸ ਮੌਕੇ ਪਲੇ ਵੇਅਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਡਾਇਰੈਕਟਰ ਸ. ਰਾਜਦੀਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸੁਰਿੰਦਰਪਾਲ ਸਿੰਘ ਡੀ. ਪੀ. ਈ., ਮਨਪ੍ਰੀਤ ਸਿੰਘ ਕੰਪਿਊਟਰ ਫਕੈਲਟੀ ਸ਼ੇਰਮਾਜਰਾ, ਜਸਵਿੰਦਰ ਸਿੰਘ ਕੰਪਿਊਟਰ ਫਕੈਲਟੀ ਗੱਜੂਮਾਜਰਾ ਅਤੇ ਮਨਮੋਹਨ ਸਿੰਘ ਕੰਪਿਊਟਰ ਫਕੈਲਟੀ ਵਜੀਦਪੁਰ ਵੀ ਹਾਜ਼ਰ ਸਨ।