ਨਵੀਂ ਦਿੱਲੀ: ਮਾਰਕੀਟ ਰੈਗੂਲੇਟਰੀ ਸੇਬੀ ਨੇ ਉਦਯੋਗਪਤੀ ਅਨਿਲ ਅੰਬਾਨੀ, ਰਿਲਾਇੰਸ ਹੋਮ ਫਾਈਨਾਂਸ ਦੇ ਸਾਬਕਾ ਪ੍ਰਮੁੱਖ ਅਧਿਕਾਰੀਆਂ ਸਮੇਤ 24 ਹੋਰ ਇਕਾਈਆਂ ਨੂੰ ਕੰਪਨੀ ਤੋਂ ਫੰਡ ਡਾਇਵਰਸ਼ਨ ਕਰਨ ਲਈ ਪੰਜ ਸਾਲ ਲਈ ਬਾਜ਼ਾਰ ਤੋਂ ਰੋਕ ਦਿੱਤਾ ਹੈ। ਸੇਬੀ ਨੇ ਅੰਬਾਨੀ ‘ਤੇ 25 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਅਤੇ ਉਸ ਨੂੰ ਕਿਸੇ ਵੀ ਸੂਚੀਬੱਧ ਕੰਪਨੀ, ਜਾਂ ਮਾਰਕੀਟ ਰੈਗੂਲੇਟਰ ਨਾਲ ਰਜਿਸਟਰਡ ਕਿਸੇ ਵਿਚੋਲੇ ਦੇ ਡਾਇਰੈਕਟਰ ਜਾਂ ਮੁੱਖ ਪ੍ਰਬੰਧਕੀ ਪਰਸੋਨਲ (ਕੇਐਮਪੀ) ਦੇ ਤੌਰ ‘ਤੇ ਬਾਜ਼ਾਰ ਨਾਲ ਜੁੜੇ ਰਹਿਣ ਤੋਂ ਰੋਕ ਦਿੱਤਾ ਹੈ। ਦਰਅਸਲ ਮਾਰਕੀਟ ਰੈਗੂਲੇਟਰੀ ਸੇਬੀ ਨੇ ਦਿੱਗਜ ਕਾਰੋਬਾਰੀ ਅਨਿਲ ਅੰਬਾਨੀ ਅਤੇ 24 ਹੋਰ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ 5 ਸਾਲ ਦੀ ਪਾਬੰਦੀ ਲਗਾਈ ਹੈ