• About
  • Contact
  • Hindi News
  • English News
Friday, June 5, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home World

Canada: ਜਦੋਂ ਵਿਆਹ ਵਾਲੇ ਵਿਹੜੇ ‘ਚ ਕਵਿਤਾਵਾਂ ਦੀ ਗ਼ੁਲਜ਼ਾਰ ਖਿੜੀ– ਸਿੱਧੂ ਭਰਾਵਾਂ ਨੇ ਪਾਈ ਨਿਵਕੇਲੀ ਪਰਤ

Asli Punjabi by Asli Punjabi
September 15, 2023
in World
0
Canada: ਜਦੋਂ ਵਿਆਹ ਵਾਲੇ ਵਿਹੜੇ ‘ਚ ਕਵਿਤਾਵਾਂ ਦੀ ਗ਼ੁਲਜ਼ਾਰ ਖਿੜੀ– ਸਿੱਧੂ ਭਰਾਵਾਂ ਨੇ ਪਾਈ ਨਿਵਕੇਲੀ ਪਰਤ
585
SHARES
3.3k
VIEWS
Share on FacebookShare on TwitterShare on Whatsapp

You might also like

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

ਸਰੀ, 15 ਸਤੰਬਰ, 2023: ਇੱਥੋਂ ਦੇ ਸਿੱਧੂ ਪਰਿਵਾਰ ਵੱਲੋਂ ਆਪਣੇ ਬੇਟੇ ਦੇ ਵਿਆਹ ਮੌਕੇ ਆਪਣੇ ਵਿਹੜੇ ਵਿਚ ਸਥਾਨਕ ਕਵੀਆਂ ਦੀ ਮਹਿਫ਼ਿਲ ਸਜਾ ਕੇ ਨਿਵੇਕਲਾ ਕਾਰਜ ਕੀਤਾ ਗਿਆ। ਸਾਹਿਤਕਾਰ ਅਜੈਬ ਸਿੰਘ ਸਿੱਧੂ ਦੇ ਬੇਟੇ ਅਤੇ ਸ਼ਾਇਰ ਗੁਰਮੀਤ ਸਿੰਘ ਸਿੱਧੂ ਦੇ ਭਤੀਜੇ ਮਨਵੀਰ ਸਿੰਘ ਸਿੱਧੂ ਦੇ ਵਿਆਹ ਦੀ ਰੌਣਕ ਵਿਚ ਸਥਾਨਕ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਬਹੁਤ ਹੀ ਖੁਸ਼ਗਵਾਰ ਮਾਹੌਲ ਸਿਰਜਿਆ।
ਇਸ ਸੁਰਮਈ ਸ਼ਾਮ ਦਾ ਆਗਾਜ਼ ਗੁਰਮੀਤ ਸਿੰਘ ਸਿੱਧੂ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਫਿਰ ਸਟੇਜ ਸੰਚਾਲਕ ਅਤੇ ਗ਼ਜ਼ਲ ਮੰਚ ਸਰੀ ਦੇ ਸ਼ਾਇਰ ਰਾਜਵੰਤ ਰਾਜ ਨੇ ਇੰਦਰਜੀਤ ਧਾਮੀ ਦੇ ਕਲਾਮ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਕਾਵਿ ਮਹਿਫ਼ਿਲ ਵਿਚ ਉਸਤਾਦ ਕ੍ਰਿਸ਼ਨ ਭਨੋਟ, ਡਾ. ਗੋਪਾਲ ਸਿੰਘ ਬੁੱਟਰ, ਪਲਵਿੰਦਰ ਰੰਧਾਵਾ, ਮੋਹਨ ਗਿੱਲ, ਕਵਿੰਦਰ ਚਾਂਦ, ਬਿੰਦੂ ਮਠਾੜੂ, ਦਰਸ਼ਨ ਸੰਘਾ, ਹਰਦਮ ਮਾਨ, ਦਵਿੰਦਰ ਗੌਤਮ, ਸੁਖਜੀਤ, ਦਸ਼ਮੇਸ਼ ਗਿੱਲ ਫਿਰੋਜ਼, ਮੇਜਰ ਸਿੰਘ ਰੰਧਾਵਾ, ਪ੍ਰੀਤ ਮਨਪ੍ਰੀਤ, ਸੁਖਵਿੰਦਰ ਚੋਹਲਾ, ਸੁਰਜੀਤ ਮਾਧੋਪੁਰੀ, ਰਾਜਵੰਤ ਰਾਜ, ਜਸਵਿੰਦਰ ਅਤੇ ਗੁਰਮੀਤ ਸਿੰਘ ਸਿੱਧੂ ਨੇ ਆਪੋ ਆਪਣੇ ਕਾਵਿ-ਰੰਗਾਂ ਨਾਲ ਮਹਿਫ਼ਿਲ ਨੂੰ ਸ਼ਿੰਗਾਰਿਆ। ਕਵੀਆਂ ਦੇ ਰੰਗ ਸਨ:
“ਮੇਰੇ ਸੂਰਜ ਚੰਦ ਸਿਤਾਰਿਓ, ਝੁਕਣਾ ਨਹੀਂ ਠਰਣਾ ਨਹੀਂ
ਹਨੇਰੇ ਯੁਗ ਤੋਂ ਪਿਆਰਿਓ ਡਰਨਾ ਨਹੀਂ ਠਰਣਾ ਨਹੀਂ” (ਡਾ. ਗੋਪਾਲ ਸਿੰਘ ਬੁੱਟਰ)
“ਪਿੰਡਾਂ ਦੇ ਵਿਚ ਰੱਬ ਵਸਦਾ ਸੀ ਹੁਣ ਵਸਦਾ ਉਹ ਦਿੱਲੀ
ਲਗਦੈ ਹਾਕਮ ਦੀ ਅਕਲ ਖਾਨਿਓਂ ਹਿੱਲੀ” (ਮੋਹਨ ਗਿੱਲ)
ਇਹ ਕਿਸ ਤਰ੍ਹਾਂ ਦੀ ਰੌਸ਼ਨੀ ਆਉਂਦੀ ਹੈ ਸ਼ਹਿਰ ‘ਚੋਂ
ਦਿਸਦਾ ਹੈ ਅਕਸ ਰਾਤ ਦਾ ਤਪਦੀ ਦੁਪਿਹਰ ‘ਚੋਂ (ਦਵਿੰਦਰ ਗੌਤਮ)
‘ਥਾਲੀ ਵਿਚ ਸੋਨਾ ਆ
ਜੀਹਦੇ ਨਾਲ ਮੈਂ ਲਾਈਆਂ ਸਾਰੇ ਜੱਗ ਨਾਲੋਂ ਸੋਹਣਾ ਆ’ (ਸੁਖਜੀਤ)
‘ਅਗਰ ਬਣਤੀ ਨਹੀਂ ਤੁਮ ਬ੍ਹਾਈਓਂ ਕੀ ਤੋ ਮੇਰੀ ਮਾਨੋਂ
ਕਿ ਪਹਿਲੀ ਬਾਤ ਤੋ ਕੋਸ਼ਿਸ਼ ਕਰੋ ਕਿ ਘਰ ਕੋ ਨਾ ਬਾਂਟੋ’ (ਦਸ਼ਮੇਸ਼ ਗਿੱਲ ਫਿਰੋਜ਼)
‘ਬਹੁਤ ਕੋਸ਼ਿਸ਼ ਕਰੀ ਕਿ ਸਾਊ ਰਾਹੀਂ ਤੋਰ ਲਵਾਂ
ਬੜੇ ਹੀ ਅੜਬ ਨੇ ਮੇਰੇ ਮੁਤਾਬਿਕ ਚੱਲਦੇ ਨਹੀਂ’ (ਮੇਜਰ ਸਿੰਘ ਰੰਧਾਵਾ)
‘ਸੋਚ ਸਮਝ ਕੇ ਹੀ ਲਿਖਿਆ ਕਰ ਧੁੱਪਾਂ ਦਾ ਫੁਰਮਾਨ ਕਿਤੇ
ਬਹੁਤਾ ਚਾਨਣ ਨਜ਼ਰ ਤੇਰੀ ਦਾ ਕਰ ਨਾ ਦੇਹ ਨੁਕਸਾਨ ਕਿਤੇ’ (ਪ੍ਰੀਤ ਮਨਪ੍ਰੀਤ)
‘ਮੈਂ ਜੋ ਮੈਂ ਹਾਂ, ਸਿਰਫ ਏਹੀ ਹੀ ਨਹੀਂ ਹਾਂ, ਬਹੁਤ ਕੁਝ ਹੋਰ ਹਾਂ
ਮੈਂ ਤਾਂ ਆਦਿ ਤੋਂ ਅਨੰਤ ਤੀਕ ਫੈਲਿਆ ਹੋਇਆ ਹਾਂ’ (ਸੁਖਵਿੰਦਰ ਚੋਹਲਾ)
‘ਦਿਲ ਹੀ ਢਹਿ ਜਾਵੇ ਤਾਂ ਫੁੱਲ ਵੀ ਟਿਕਦਾ ਨਹੀਂ ਹਥੇਲੀ ‘ਤੇ
ਚਾਹਤ ਹੋਵੇ, ਚੀਚੀ ਨਾਲ ਪਹਾੜ ਹਿਲਾਇਆ ਜਾ ਸਕਦੈ’ (ਹਰਦਮ ਮਾਨ)
‘ਮਸਲਦੇ ਕਿਉਂ ਨੇ ਮਾਸੂਮ ਕਲੀਆਂ ਨੂੰ, ਸਬਜ਼ ਪੱਤੀਆਂ ਨੂੰ ਝਾੜਦੇ ਕਿਉਂ ਨੇ
ਬੀਜ ਕੇ ਖ਼ੁਦ ਗੁਲਾਬ ਸੱਧਰਾਂ ਦੇ ਲੋਕ ਹੱਥੀਂ ਉਜਾੜਦੇ ਕਿਉਂ ਨੇ’ (ਰਾਜਵੰਤ ਰਾਜ)
‘ਹੋਇਆ ਅੱਜ ਵਿੱਛੜੇ ਪਿਆਰਿਆਂ ਦਾ ਮੇਲ
ਕੀਤਾ ਤਕਦੀਰ ਨੇ ਦਤਾਰਿਆਂ ਦਾ ਮੇਲ’ (ਸੁਰਜੀਤ ਸਿੰਘ ਮਾਧੋਪੁਰੀ)
‘ਤਪਸ਼ ਸੀਨੇ ਦੀ ਮਿਟਾਵੇ ਆਪਣੇ ਮਹਿਬੂਬ ਦੀ
ਇਸ਼ਕੀਆ ਨੈਣਾਂ ‘ਚ ਖ਼ਾਬ ਕੁਝ ਤਾਂ ਚਾਹੀਦੈ ਹਜੂਰ’ (ਗੁਰਮੀਤ ਸਿੰਘ ਸਿੱਧੂ)
‘ਤੇਰੇ ਖ਼ਿਆਲ ਦਾ ਮੈਨੂੰ ਸਰੂਰ ਇਉਂ ਚੜ੍ਹਿਆ ਜਿਵੇਂ ਫਕੀਰ ਨੂੰ ਆ ਕੇ ਵਜਦ ਵਿਚ ਹਾਲ ਪਵੇ
ਖ਼ੁਦੀ ਤੋਂ ਪਾਰਲਾ ਮੰਜ਼ਰ ਕਿਵੇਂ ਬਿਆਨ ਕਰਾਂ ਦਿਲਾਂ ਦੇ ਦੇਸ ਵਿਚ ਅਕਸਰ ਅਕਲ ਦਾ ਕਾਲ ਪਵੇ’ (ਜਸਵਿੰਦਰ)
ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਅਤੇ ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਸਿੱਧੂ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਸਿੱਧੂ ਭਰਾਵਾਂ ਨੇ ਕਵੀ ਦਰਬਾਰ ਕਰਵਾ ਕੇ ਇਕ ਨਿਵੇਕਲੀ ਅਤੇ ਸ਼ਲਾਘਾਯੋਗ ਪਿਰਤ ਪਾਈ ਹੈ। ਅੰਤ ਵਿਚ ਅਜੈਬ ਸਿੰਘ ਸਿੱਧੂ ਨੇ ਸਾਰੇ ਕਵੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਡੀ ਖੁਸ਼ਨਸੀਬੀ ਹੈ ਕਿ ਪਿਆਰੇ ਸ਼ਾਇਰਾਂ ਨੇ ਸਾਡੇ ਵਿਹੜੇ ‘ਚ ਪੈਰ ਪਾ ਕੇ ਵਿਆਹ ਦੀ ਖੁਸ਼ੀ ਨੂੰ ਦੂਣ ਸਵਾਇਆ ਕੀਤਾ ਹੈ।

Previous Post

Canada: ਪੀਏਯੂ ਫੈਮਿਲੀ ਐਸੋਸੀਏਸ਼ਨ ਵੱਲੋਂ ਸਲਾਨਾ ਜਨਰੇਸ਼ਨ ਵਾਕ 17 ਸਤੰਬਰ ਨੂੰ

Next Post

ਇਹ ਪਟਵਾਰੀ ਆ ਗਏ ਪੰਜਾਬ ਸਰਕਾਰ ਦੇ ਹੱਕ ‘ਚ- ਸਰਕਾਰ ਦਾ ਹਰ ਹੁਕਮ ਮੰਨਣ ਦਾ ਕੀਤਾ ਐਲਾਨ

Asli Punjabi

Asli Punjabi

Related Posts

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?
World

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?

by Asli Punjabi
March 18, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

by Asli Punjabi
March 3, 2026
CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!
Punjab

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

by Asli Punjabi
November 26, 2025
ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!
World

ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!

by Asli Punjabi
November 17, 2025
ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’
Top Stories

ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’

by Asli Punjabi
November 17, 2025
Next Post
ਇਹ ਪਟਵਾਰੀ ਆ ਗਏ ਪੰਜਾਬ ਸਰਕਾਰ ਦੇ ਹੱਕ ‘ਚ- ਸਰਕਾਰ ਦਾ ਹਰ ਹੁਕਮ ਮੰਨਣ ਦਾ ਕੀਤਾ ਐਲਾਨ

ਇਹ ਪਟਵਾਰੀ ਆ ਗਏ ਪੰਜਾਬ ਸਰਕਾਰ ਦੇ ਹੱਕ 'ਚ- ਸਰਕਾਰ ਦਾ ਹਰ ਹੁਕਮ ਮੰਨਣ ਦਾ ਕੀਤਾ ਐਲਾਨ

Recommended

ਫਿਰੋਜ਼ਪੁਰ ‘ਚ ਮੁੜ ਆਇਆ ਕੋਰੋਨਾ ਮਰੀਜ਼

ਫਿਰੋਜ਼ਪੁਰ ‘ਚ ਮੁੜ ਆਇਆ ਕੋਰੋਨਾ ਮਰੀਜ਼

June 12, 2020
” ਪੋਸਟ-ਮੈਟ੍ਰਿਕ  ਸਕਾਲਰਸ਼ਿਪ ਸਕੀਮ ਲਈ 5 ਸਾਲਾਂ ਦੌਰਾਨ 59,048 ਕਰੋੜ ਮਨਜ਼ੂਰ, ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ  ਵੱਲੋਂ  ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਧੰਨਵਾਦ “

” ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ 5 ਸਾਲਾਂ ਦੌਰਾਨ 59,048 ਕਰੋੜ ਮਨਜ਼ੂਰ, ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਵੱਲੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਧੰਨਵਾਦ “

January 15, 2021

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

March 18, 2026
ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?
World

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?

March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

March 18, 2026
ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ
Top Stories

ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ

March 18, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In