ਗੁਰਦਾਸਪੁਰ, 15 ਸਤੰਬਰ, 2023: ਜਿਥੇ ਪਟਵਾਰ ਯੂਨੀਅਨ ਮੈਂਬਰ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਕੇ ਕੰਮਕਾਜ ਰੋਕ ਕੇ ਬੈਠੇ ਹੋਏ ਹਨ, ਓਥੇ ਹੀ ਦੂਸਰੇ ਪਾਸੇ ਨਿਊ ਰੇਵਨਿਊ ਪਟਵਾਰੀ ਕਾਨਗੋ ਜਥੇਬੰਦੀ ਪੰਜਾਬ ਦੀ ਅਗਵਾਈ ’ਚ ਪਟਵਾਰੀਆਂ ਵਲੋਂ ਬਟਾਲਾ ’ਚ ਪੰਜਾਬ ਸਰਕਾਰ ਦੇ ਹੱਕ ਚ ਖੜਨ ਦਾ ਫੈਸਲਾ ਲਿਆ ਗਿਆ। ਇਸ ਮੌਕੇ ਪਟਵਾਰੀਆਂ ਨੇ ਕਿਹਾ ਕੇ ਪੰਜਾਬ ਸਰਕਾਰ ਦੇ ਹੱਕ ਵਿੱਚ ਖੜੇ ਹਾਂ ਤੇ ਖੜੇ ਰਹਾਂਗੇ ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜਿਥੇ ਡਿਊਟੀ ਲਗਾਉਗੀ ਉਥੇ ਹੀ 24 ਘੰਟੇ ਕੰਮ ਕਰਨਗੇ।ਪੰਜਾਬ ਦੇ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦੇਣਗੇ। ਇਸ ਦਾ ਭਾਵ ਇਹ ਹੈ ਕੀ ਪਟਵਾਰ ਯੂਨੀਅਨ ਵਿੱਚ ਪਾੜ ਪੈ ਗਿਆ ਹੈ।
ਯੂਨੀਅਨਾਂ ਨਾਲ ਸਬੰਧਿਤ ਪਟਵਾਰੀਆਂ ਨੇ ਕਿਹਾ ਕਿ ਭ੍ਰਿਸ਼ਟ ਪਟਵਾਰੀਆਂ ਦਾ ਉਹ ਬਿਲਕੁਲ ਸਾਥ ਨਹੀਂ ਦੇਣਗੇ ਅਤੇ ਨਾ ਹੀ ਉਹ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਸਮਰਥਨ ਕਰਨਗੇ।ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਭ੍ਰਿਸ਼ਟ ਪਟਵਾਰੀਆਂ ਤੇ ਅਫਸਰਾਂ ਖਿਲਾਫ ਸਖਤੀ ਕਰਕੇ ਬਿਲਕੁਲ ਸਹੀ ਕੀਤਾ।ਉਹਨਾਂ ਕਿਹਾ ਕਿ ਭ੍ਰਿਸ਼ਟ ਪਟਵਾਰੀਆਂ ਤੇ ਅਫਸਰਾਂ ਦੀ ਜਾਇਦਾਦ ਦੀ ਇਨਕੁਆਰੀ ਹੋਣੀ ਚਾਹੀਦੀ ਹੈ ।