ਚੰਬਾ, 12 ਸਤੰਬਰ- ਉੱਤਰੀ ਭਾਰਤ ਦੀ ਪਵਿੱਤਰ ਮਣੀ ਮਹੇਸ਼ ਯਾਤਰਾ ਦੌਰਾਨ ਦੋ ਵਿਅਕਤੀ ਦੀ ਮੌਤ ਹੋ ਗਈ ਹੈ। ਦੋਵੇਂ ਮ੍ਰਿਤਕ ਪੰਜਾਬ ਦੇ ਰਹਿਣ ਵਾਲੇ ਸਨ। ਜਰਨੈਲ ਸਿੰਘ ਦੀ ਬੀਤੀ ਸਵੇਰ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਗਈ, ਜਦੋਂ ਕਿ ਰਵੀਕਾਂਤ ਦੀ ਦੇਰ ਸ਼ਾਮ ਹੱਡਸਰ ਵਿਖੇ ਡਿੱਗਣ ਕਾਰਨ ਮੌਤ ਹੋ ਗਈ। ਅੱਜ ਸਵੇਰੇ ਹੀ ਰਵੀਕਾਂਤ ਦੀ ਲਾਸ਼ ਡੂੰਘੀ ਖਾਈ ਵਿੱਚੋਂ ਬਰਾਮਦ ਹੋਈ। ਇਸ ਦੀ ਪੁਸ਼ਟੀ ਸ਼ਧੰ ਭਰਮੌਰ ਕੁਲਵੰਤ ਸਿੰਘ ਨੇ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਰਵੀਕਾਂਤ ਬੀਤੀ ਸ਼ਾਮ ਹੱਡਸਰ ਵਿੱਚ ਡੂੰਘੀ ਖਾਈ ਵਿੱਚ ਡਿੱਗ ਗਿਆ। ਰਾਤ ਸਮੇਂ ਸੰਘਣੇ ਹਨੇਰੇ ਅਤੇ ਡੂੰਘੇ ਟੋਏ ਕਾਰਨ ਉਨ੍ਹਾਂ ਨੂੰ ਤਲਾਸ਼ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਸਵੇਰੇ ਉਸ ਦੀ ਲਾਸ਼ ਨੂੰ ਬਚਾਅ ਟੀਮ ਨੇ ਟੋਏ ਵਿੱਚੋਂ ਬਾਹਰ ਕੱਢ ਲਿਆ ਅਤੇ ਭਰਮੌਰ ਹਸਪਤਾਲ ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਦੂਜੇ ਮ੍ਰਿਤਕ ਦੀ ਪਛਾਣ ਜਰਨੈਲ ਸਿੰਘ (53) ਵਾਸੀ ਵਲਸੂਹਾ ਫਰੀਦਨਗਰ, ਪਠਾਨਕੋਟ ਵਜੋਂ ਹੋਈ ਹੈ। ਉਹ ਆਪਣੇ ਕੁਝ ਦੋਸਤਾਂ ਨਾਲ ਐਤਵਾਰ ਸ਼ਾਮ ਨੂੰ ਹੀ ਮਨੀਮਹੇਸ਼ ਯਾਤਰਾ ਤੇ ਪਹੁੰਚਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਗੌਰੀਕੁੰਡ ਵਿੱਚ ਆਕਸੀਜਨ ਦੀ ਕਮੀ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਸ ਦੀ ਸੂਚਨਾ ਉਸ ਨੇ ਆਪਣੇ ਸਾਥੀਆਂ ਨੂੰ ਦਿੱਤੀ। ਦੋਸਤ ਜਰਨੈਲ ਸਿੰਘ ਨੂੰ ਨੇੜਲੇ ਸਿਹਤ ਕੇਂਦਰ ਲੈ ਗਏ। ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮਾਊਂਟੇਨੀਅਰਿੰਗ ਇੰਸਟੀਚਿਊਟ ਦੀ ਬਚਾਅ ਟੀਮ ਨੇ ਲਾਸ਼ ਨੂੰ ਭਰਮੌਰ ਪਹੁੰਚਾਇਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।