ਇੰਫਾਲ, 12 ਸਤੰਬਰ – ਮਨੀਪੁਰ ਵਿੱਚ ਮਹੀਨਿਆਂ ਤੋਂ ਜਾਰੀ ਹਿੰਸਾ ਦੇ ਰੁਕਣ ਦੇ ਕੋਈ ਸੰਕੇਤ ਨਹੀਂ ਦਿਖਾਈ ਦੇ ਰਹੇ। ਪਾਬੰਦੀਸ਼ੁਦਾ ਅੱਤਵਾਦੀ ਸਮੂਹਾਂ ਦੇ ਅੱਤਵਾਦੀਆਂ ਨੇ ਅੱਜ ਸਵੇਰੇ ਕਾਂਗਪੋਪਕੀ ਜ਼ਿਲ੍ਹੇ ਵਿੱਚ ਕੂਕੀ ਭਾਈਚਾਰੇ ਦੇ ਤਿੰਨ ਆਦਿਵਾਸੀਆਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਇਕ ਵਾਹਨ ਵਿੱਚ ਆਏ ਅਤੇ ਇੰਫਾਲ ਪੱਛਮੀ ਅਤੇ ਕਾਂਗਪੋਪਕੀ ਜ਼ਿਲਿਆਂ ਦੇ ਸਰਹੱਦੀ ਖੇਤਰਾਂ ਵਿੱਚ ਸਥਿਤ ਇਰੇਂਗ ਅਤੇ ਕਰਮ ਖੇਤਰਾਂ ਵਿਚਾਲੇ ਪਿੰਡ ਵਾਸੀਆਂ ਤੇ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਇਹ ਪਿੰਡ ਪਹਾੜਾਂ ਵਿੱਚ ਵਸਿਆ ਹੋਇਆ ਹੈ ਅਤੇ ਇੱਥੇ ਆਦਿਵਾਸੀ ਲੋਕਾਂ ਦਾ ਬੋਲਬਾਲਾ ਹੈ। ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਫਿਲਹਾਲ ਜ਼ਿਆਦਾ ਜਾਣਕਾਰੀ ਨਹੀਂ ਹੈ। ਅਸੀਂ ਸਿਰਫ ਇਹ ਕਹਿ ਸਕਦੇ ਹਾਂ ਕਿ ਇਹ ਘਟਨਾ ਸਵੇਰੇ 8.20 ਵਜੇ ਦੇ ਕਰੀਬ ਵਾਪਰੀ ਜਦੋਂ ਅਣਪਛਾਤੇ ਵਿਅਕਤੀਆਂ ਨੇ ਇਰੇਂਗ ਅਤੇ ਕਰਮ ਵਾਈਫੇਈ ਦੇ ਵਿਚਕਾਰ ਇੱਕ ਖੇਤਰ ਵਿੱਚ ਤਿੰਨ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।