ਓਟਵਾ, 12 ਸਤੰਬਰ, 2023: ਭਾਰਤ ਦੇ ਅਸਫਲ ਦੌਰੇ ਕਾਰਨ ਕੈਨੇਡਾ ਦੇ ਮੀਡੀਆ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਾਅਨਤਾਂ ਪਾਈਆਂ ਹਨ। ਦਾ ਸਨ ਅਖਬਾਰ ਨੇ ਟਰੂਡੋ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਤਸਵੀਰ ਛਾਪ ਕੇ ਲਿਖਿਆ ਹੈ ਕਿ ਇਥੋਂ ਬਾਹਰ ਨਿਕਲੋ।
ਟਰੂਡੋ ਭਾਰਤ ਪਹੁੰਚਣ ਮਗਰੋਂ ਨਾ ਤਾਂ ਭਾਰਤੀ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਦਿੱਤੇ ਡਿਨਰ ਵਿਚ ਸ਼ਾਮਲ ਹੋਏ। ਨਾ ਹੀ ਉਹਨਾਂ ਨੇ ਬਾਇਓਫਿਊਅਲ ਐਲਾਨਨਾਮੇ ਮੌਕੇ ਹੀ ਸ਼ਿਰਕਤ ਕੀਤੀ ਤੇ ਨਾ ਹੀ ਉਹਨਾਂ ਭਾਰਤੀ ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਮੀਟਿੰਗ ਕੀਤੀ। ਉਤੋਂ ਦੀ ਮੋਦੀ ਨੇ ਸਖ਼ਤ ਸ਼ਬਦਾਂ ਵਿਚ ਟਰੂਡੋ ਦੀ ਨਿਖੇਧੀ ਕੀਤੀ ਕਿ ਉਹ ਖਾਲਿਸਤਾਨੀ ਅਨਸਰਾਂ ਨੂੰ ਸ਼ਹਿ ਦੇ ਰਹੇ ਹਨ। ਕੈਨੇਡਾ ਵਿਚ ਵਿਰੋਧੀ ਧਿਰ ਦੇ ਆਗੂਆਂ ਨੇ ਵੀ ਟਰੂਡੋ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਟਰੂਡੋ ਨੂੰ ਜੀ 20 ਸਿਖ਼ਰ ਸੰਮੇਲਨ ਵਿਚ ਦੋਸਤਾਂ ਦੀ ਘਾਟ ਰਹਿ ਗਈ।