ਮਲੇਰਕੋਟਲਾ 02 ਸਤੰਬਰ:2023 – ਜ਼ਿਲ੍ਹਾ ਮੈਜਿਸਟਰੇਟ ਮਾਲੇਰਕੋਟਲਾ ਡਾ ਪੱਲਵੀ ਵੱਲੋਂ ਏਮ ਇੰਟਰਨੈਸ਼ਨਲ ਸਾਹਮਣੇ ਡਾ. ਗੁਰਵਿੰਦਰ ਹਸਪਤਾਲ , ਬੱਸ ਸਟੈਂਡ ਰੋਡ ਮਾਲੇਰਕੋਟਲਾ, ਲਈ ਇਮੀਗ੍ਰੇਸ਼ਨ ਕੰਸਲਟੈਂਸੀ ਲਾਇਸੰਸ ਜਾਰੀ ਕੀਤਾ ਗਿਆ ਹੈ । ਇਹ ਲਾਇਸੰਸ 29 ਅਗਸਤ 2028 ਤੱਕ ਵੈਧ ਹੋਵੇਗਾ।
ਇਹ ਲਾਇਸੰਸ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮਗਲਿੰਗ ਰੂਲਜ਼ 2013 ਜੋ ਕਿ ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਤੇ ਸੋਧ ਕੀਤੇ ਗਏ 2014 ਦੇ ਰੂਲਜ਼ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਤੇ ਤਹਿਤ ਜਾਰੀ ਕੀਤਾ ਗਿਆ ਹੈ ।
ਲਾਇਸੰਸ ਧਾਰਕ ਨੂੰ ਲਿਖਿਆ ਜਾਂਦਾ ਹੈ ਕਿ ਉਹ ਹਰ ਗ੍ਰਾਹਕ ਦਾ ਰਿਕਾਰਡ ਪੰਜ ਸਾਲ ਤੱਕ ਸੰਭਾਲ ਕੇ ਰੱਖੇਗਾ ਅਤੇ ਉਨ੍ਹਾਂ ਤੋਂ ਲਈ ਜਾਣ ਵਾਲੀ ਜਾਣਕਾਰੀ ਤੇ ਫ਼ੀਸ ਹਰ ਮਹੀਨੇ ਅਤੇ ਛੇ ਮਹੀਨੇ ਬਾਅਦ ਸੈਕਟਰੀ ਹੋਮ ਅਫੇਅਰਜ਼ ਐਂਡ ਜਸਟਿਸ ਨੂੰ ਭੇਜਣੀ ਯਕੀਨੀ ਬਣਾਏਗਾ । ਲਾਇਸੰਸ ਧਾਰਕ ਰਾਹੀਂ ਨਿਰਧਾਰਿਤ ਸ਼ਰਤਾਂ ਦੀ ਇੰਨ ਬਿਨ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ ।