ਨਵੀਂ ਦਿੱਲੀ, 2 ਸਤੰਬਰ – ਈਡੀ ਨੇ ਦੇਰ ਰਾਤ ਮਨੀ ਲਾਂਡਰਿੰਗ ਮਾਮਲੇ ਵਿਚ ਜੈਟ ਏਅਰਵੇਜ ਇੰਡੀਆ ਲਿਮਟਿਡ ਦੇ ਫਾਊਂਡਰ ਨਰੇਸ਼ ਗੋਇਲ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਪੁੱਛਗਿਛ ਲਈ ਈਡੀ ਦੇ ਮੁੰਬਈ ਆਫਿਸ ਬੁਲਾਇਆ ਗਿਆ ਸੀ ਜਿਸ ਦੇ ਬਾਅਦ ਇਹ ਗ੍ਰਿਫਤਾਰੀ ਹੋਈ ਹੈ।
ਉਨ੍ਹਾਂ ਤੇ 538 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਹੈ। ਗੋਇਲ ਨੂੰ ਅੱਜ ਨੂੰ ਸਪੈਸ਼ਲ ਫੰਲ਼ਅ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਈਡੀ ਹਿਰਾਸਤ ਦੀ ਮੰਗ ਕਰੇਗੀ। ਇਸ ਤੋਂ ਪਹਿਲਾਂ ਈਡੀ ਨੇ ਉਨ੍ਹਾਂ ਨੂੰ 2 ਵਾਰ ਪੁੱਛਗਿਛ ਲਈ ਬੁਲਾਇਆ ਸੀ ਪਰ ਉਹ ਪੇਸ਼ ਨਹੀਂ ਹੋਏ ਸਨ।
ਪਿਛਲੇ ਸਾਲ ਨਵੰਬਰ ਵਿਚ ਕੇਨਰਾ ਬੈਂਕ ਨੇ ਨਰੇਸ਼ ਗੋਇਲ, ਉਨ੍ਹਾਂ ਦੀ ਪਤਨੀ ਅਨੀਤਾ ਸਣੇ ਹੋਰਨਾਂ ਖਿਲਾਫ ਧੋਖਾਦੇਹੀ ਦੀ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਦੇ ਬਾਅਦ ਮਈ 2023 ਵਿਚ ਸੀ ਬੀ ਆਈ ਨੇ ਫ੍ਰਾਡ ਕੇਸ ਦਰਜ ਕੀਤਾ। ਬਾਅਦ ਵਿਚ ਈ ਡੀ ਨੇ ਵੀ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ।
ਕੇਨਰਾ ਬੈਂਕ ਨੇ ਦੋਸ਼ ਲਗਾਇਆ ਸੀ ਕਿ ਜੈਟ ਏਅਰਵੇਜ ਦੀ ਫੋਰੈਂਸਿੰਕ ਆਡਿਟ ਵਿਚ ਪਾਇਆ ਗਿਆ ਕਿ ਜੈਟ ਨੇ ਆਪਣੇ ਨਾਲ ਜੁੜੀਆਂ ਕੰਪਨੀਆਂ ਯਾਨੀ ਰਿਲੇਟੇਡ ਕੰਪਨੀਆਂ ਨੂੰ 1,410.41 ਕਰੋੜ ਰੁਪਏ ਟਰਾਂਸਫਰ ਕੀਤੇ। ਅਜਿਹਾ ਕੰਪਨੀ ਦੇ ਅਕਾਊਂਟ ਤੋਂ ਪੈਸਾ ਕੱਢਣ ਲਈ ਕੀਤਾ ਗਿਆ।
ਗੋਇਲ ਪਰਿਵਾਰ ਦੇ ਪਰਸਨਲ ਖਰਚੇ ਜਿਵੇਂ ਸਟਾਫ ਦੀ ਤਨਖਾਹ, ਫੋਨ ਬਿੱਲ ਤੇ ਵ੍ਹੀਕਲ ਅਕਸਪੈਂਸ, ਸਾਰੇ ਜੈਟ ਏਅਰਵੇਜ ਤੋਂ ਹੀ ਹੁੰਦੇ ਸਨ। ਗੋਇਲ ਨੇ 1993 ਵਿਚ ਜੈਟ ਏਅਰਵੇਜ ਦੀ ਸਥਾਪਨਾ ਕੀਤੀ ਸੀ। 2019 ਵਿਚ ਏਅਰਲਾਈਨ ਦਾ ਚੇਅਰਮੈਨ ਅਹੁਦਾ ਛੱਡ ਦਿੱਤਾ ਸੀ।
ਜੈਟ ਏਅਰਵੇਜ ਇਕ ਸਮੇਂ ਭਾਰਤ ਦੀ ਸਭ ਤੋਂ ਵੱਡੀ ਪ੍ਰਾਈਵੇਟ ਏਅਰਲਾਈਨਸ ਵਿਚੋਂ ਇਕ ਸੀ ਤੇ ਏਅਰਲਾਈਨ ਦੀ ਸਾਊਥ ਏਸ਼ੀਅਨ ਨੇਸ਼ਨ ਦੀ ਸਭ ਤੋਂ ਵੱਡੀ ਪ੍ਰਾਈਵੇਟ ਏਅਰਲਾਈਨ ਦਾ ਦਰਜਾ ਹਾਸਲ ਸੀ। ਫਿਰ ਕਰਜ਼ੇ ਵਿਚ ਡੁੱਬ ਜਾਣ ਕਾਰਨ ਜੈਟ ਏਅਰਵੇਜ 17 ਅਪ੍ਰੈਲ 2019 ਵਿਚ ਗਰਾਊਂਡੇਡ ਹੋ ਗਈ ਸੀ।