ਛਪਰਾ, 25 ਅਗਸਤ – ਬਿਹਾਰ ਵਿੱਚ ਸਾਰਣ ਜ਼ਿਲ੍ਹੇ ਦੇ ਮਸ਼ਰਕ ਥਾਣਾ ਖੇਤਰ ਵਿੱਚ ਅੱਜ ਸਕਾਰਪੀਓ ਕਾਰ ਦੇ ਨਹਿਰ ਵਿੱਚ ਡਿੱਗਣ ਨਾਲ 5 ਵਿਅਕਤੀਆਂ ਦੀ ਡੁੱਬ ਕੇ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਕਾਰ ਸਵਾਰ ਲੋਕ ਇਕ ਸ਼ਰਾਧ ਕਰਮ ਤੋਂ ਹਿੱਸਾ ਲੈ ਕੇ ਵਾਪਸ ਪਰਤ ਰਹੇ ਸਨ। ਇਸ ਦੌਰਾਨ ਕਰਣ ਕੁਦਰੀਆ ਪਿੰਡ ਨੇੜੇ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਪਲਟ ਗਈ।
ਇਸ ਹਾਦਸੇ ਵਿੱਚ ਗੋਪਾਲਗੰਜ ਜ਼ਿਲ੍ਹੇ ਕੇ ਬੈਕੁੰਠਪੁਰ ਥਾਣਾ ਖੇਤਰ ਵਾਸੀ ਸੂਰਜ ਪ੍ਰਸਾਦ, ਦਿਨੇਸ਼ ਸਿੰਘ, ਸੁਧੀਰ ਕੁਮਾਰ, ਲਾਲ ਬਾਬੂ ਸ਼ਾਹ, ਰਾਮਚੰਦਰ ਸ਼ਾਹ ਦੀ ਡੁੱਬ ਕੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨਹਿਰ ਵਿੱਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀਆਂ ਹਨ।