ਲੁਧਿਆਣਾ, 25 ਜੂਨ , 2020 : ਲੁਧਿਆਣਾ ਦੇ ਹਰ ਗੋਬਿੰਦ ਨਗਰ ‘ਚ ਇਕ ਵਪਾਰੀ ਦੇ ਘਰ ਦੇ ਵਿਚ ਅਣਪਛਾਤੇ 6 ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ ਲੁੱਟ ਦੀ ਵਾਰਦਾਤ ਕੀਤੀ . 70000 ਰੁਪਏ ਦੇ ਕਰੀਬ ਦਾ ਕੈਸ਼ ਅਤੇ ਸਾਮਾਨ ਲੁੱਟ ਕੇ ਲੁਟੇਰੇ ਫ਼ਰਾਰ ਹੋ ਗਏ. ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹ ਇਲਾਕੇ ਦੇ ਵਿੱਚ ਕਾਫ਼ੀ ਸਮੇਂ ਤੱਕ ਰੈਕੀ ਵੀ ਕਰ ਰਹੇ ਸਨ ਜਿਸ ਦੀ ਸੀ ਸੀ ਟੀਵੀ ਫੁਟੇਜ ਵੀ ਸਾਹਮਣੇ ਆਈ ਹੈ .