ਅੰਮ੍ਰਿਤਸਰ, 18 ਅਗਸਤ 2023 – ਹਿਮਾਚਲ ਚ ਪਏ ਮੀਂਹ ਕਾਰਨ ਪੰਜਾਬ ਵਿੱਚ ਦੁਬਾਰਾ ਤੋਂ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਕਿਉਂਕਿ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਰਕੇ ਪਾਣੀ ਗੁਰਦਾਸਪੁਰ ਜ਼ਿਲ੍ਹੇ ਅਤੇ ਕਈ ਪਿੰਡਾਂ ਦੇ ਵਿੱਚ ਪਹੁੰਚ ਚੁੱਕਾ ਹੈ ਜਿਸ ਨਾਲ ਕੀ ਇਕ ਵਾਰ ਫਿਰ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਝਿੱਲਣਾ ਪੈ ਰਿਹਾ ਹੈ।
ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ਗਿਆ। ਜਿਸ ਨੂੰ ਲੈ ਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਤੰਜ ਕੱਸੇ ਗਏ ਅਤੇ ਬਿਕਰਮ ਮਜੀਠੀਆ ਨੇ ਕਿਹਾ ਕਿ ਇੱਕ ਪਾਸੇ ਲੋਕ ਹੜ੍ਹ ਨਾਲ ਪੀੜਤ ਹਨ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਬੇੜੀ ਵਿੱਚ ਬੈਠ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਫੋਟੋਆਂ ਖਿਚਵਾਨ ਪਹੁੰਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਮਝ ਤੋਂ ਬਾਹਰ ਹੈ ਮੁੱਖ ਮੰਤਰੀ ਪੰਜਾਬ ਬੇੜੀ ਵਿੱਚ ਬੈਠ ਕੇ ਪਾਣੀ ਵਿੱਚ ਕੀ ਕਰਨ ਜਾ ਰਹੇ ਹਨ ਅਤੇ ਬਿਕਰਮ ਮਜੀਠੀਆ ਨੇ ਹਾਸੇ ਅੰਦਾਜ਼ ਵਿੱਚ ਕਿਹਾ ਕਿ ਲਗਦਾ ਹੈ ਮੁੱਖ ਮੰਤਰੀ ਪੰਜਾਬ ਪਾਣੀ ਵਿੱਚ ਬੈਠ ਕੇ ਮੱਛੀਆਂ ਫੜਨ ਦਾ ਕੰਮ ਕਰ ਰਹੇ ਹਨ।
ਇਸ ਦੇ ਨਾਲ ਹੀ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਪਣੀ ਕੈਬਨਿਟ ਦੇ ਵਿੱਚ ਕਟਾਰੂ ਚੱਕ ਨਾਲ ਹੀ ਪਿਆਰ ਜਤਾ ਰਿਹਾ ਹੈ। ਅਤੇ ਉਸ ਤੋਂ ਇਲਾਵਾ ਮੰਤਰੀ ਭਗਵੰਤ ਮਾਨ ਨੂੰ ਸਲਾਹ ਦੇਵੇ ਤਾਂ ਉਸਨੂੰ ਉਹ ਟੁੱਟ ਕੇ ਪੈ ਜਾਂਦੇ ਹਨ ਅੱਗੇ ਬੋਲਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕ ਤਾਂ ਇੰਨੇ ਸਿਆਣੇ ਹੋ ਚੁੱਕੇ ਹਨ ਕਿ ਉਹਨਾਂ ਖੁਦ ਆਪਣੀ ਮਿਹਨਤ ਦੇ ਨਾਲ ਧੁੱਸੀ ਬੰਨ੍ਹ ਬਣਨ ਤੋਂ ਬਾਅਦ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਹੈ ਤਾਂ ਜੋ ਕਿ ਪੰਜਾਬ ਦੇ ਹੋਰਾਂ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਇਸ ਵਿੱਚ ਉਹਨਾਂ ਦੀ ਸਰਕਾਰ ਨੇ ਕਿਸੇ ਵੀ ਤਰੀਕੇ ਦੀ ਮਦਦ ਨਹੀਂ ਕੀਤੀ ਇਸ ਦੇ ਨਾਲ ਹੀ ਉਹਨਾਂ ਬਲਜੀਤ ਸਿੰਘ ਦਾਦੂਵਾਲ ਦੇ ਦੇ ਬਾਰੇ ਬੋਲਦੇ ਖੋਏ ਕਿਹਾ ਕਿ ਜਿਸ ਵਿਅਕਤੀ ਨੇ ਐਸਜੀਪੀਸੀ ਦੋ ਫਾੜ ਕਰਵਾ ਦਿੱਤੀ ਸ੍ਰੀ ਅਕਾਲ ਤਖ਼ਤ ਕਰਵਾ ਦਿੱਤਾ ਆਖਰ ਉਸ ਵਿਅਕਤੀ ਨੂੰ ਪੰਥ ਚੋਂ ਛੇਕਣ ਦੀ ਗੱਲ ਤਾਂ ਸਾਹਮਣੇ ਹੀ ਸੀ।