ਨਿਜੀ, ਸਰਕਾਰੀ ਤੇ ਮੈਡੀਕਲ ਕਾਲਜਾਂ ਵਿਚ ਉਪਚਾਰਧੀਨ ਬਲੈਕ ਫੰਗਸ ਮਰੀਜਾਂ ਦੇ ਲਈ ਚੁੱਕੇ ਸਾਰੇ ਏਤਿਆਤੀ ਕਦਮ
ਚੰਡੀਗੜ੍ਹ – ਕੋਰੋਨਾ ਦੇ ਨਵੇਂ ਮਿਯੂਟੈਂਟ ਦੇ ਨਾਲ ਤੇਜੀ ਨਾਲ ਚਨੌਤੀ ਬਣ ਕੇ ਸਾਹਮਣੇ ਆਈ ਮਿਯੂਕਲ ਮਾਈਕੋਸਿਸ (ਬਲੈਕ ਫੰਗਸ) ਨਾਮਕ ਬੀਮਾਰੀ ਨਾਲ ਨਜਿਠਣ ਲਈ ਹਰਿਆਣਾ ਸਰਕਾਰ ਨੇ ਜਲਦੀ ਦਿਖਾਉਂਦੇ ਹੋਏ ਪਹਿਲਾਂ ਇਸ ਬੀਮਾਰੀ ਨੂੰ ਮਹਾਮਾਰੀ ਐਲਾਨ ਕੀਤਾ। ਇਸ ਦੇ ਬਾਅਦ ਰਾਜ ਦੇ ਸਾਰੇ ਮੈਡੀਕਲ ਕਾਲਜਾਂ ਵਿਚ ਇਸ ਬੀਮਾਰੀ ਦੇ ਮਰੀਜਾਂ ਲਈ ਵੱਖ ਤੋਂ ਬੋਰਡ ਬਣਾਏ। ਇਸ ਦੇ ਬਾਅਦ ਬਲੈਕ ਫੰਗਸ ਦੇ ਉਪਚਾਰ ਲਈ ਜਰੂਰੀ ਦਵਾਈਆਂ ਦੀ ਕਾਲਾਬਾਜਾਰੀ ਰੋਕਨ ਦੇ ਲਈ ਸਟਾਕ ਦਾ ਤੁਰੰਤ ਕੰਟਰੋਲ ਕੀਤਾ ਮਹਾਮਾਰੀ ਦੇ ਵੱਧਦੇ ਪ੍ਰਕੋਪ ‘ਤੇ ਕੰਟਰੋਲ ਪਾਉਣ ਦੇ ਲਈ ਦੂਰਦਰਸ਼ਿਤਾ ਦਿਖਾਉਂਦੇ ਹੋਏ ਸੱਤ ਹਜਾਰ ਇੰਜੈਕਸ਼ਨ ਦਪ ਵਿਵਸਥਾ ਕਰਨ ਦ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ।ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਸ ਸਬੰਧ ਦੇ ਸੰਦਰਭ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੋਰੋਨਾ ਦੇ ਨਵੇਂ ਮਿਯੂਟੈਂਟ ਵਿਚ ਬਲੈਕ ਫੰਗਸ, ਯੈਲੋ ਫੰਗਸ ਤੇ ਵਹਾਇਟ ਫੰਗਸ ਦੇ ਕੇਸ ਵੀ ਸਾਹਮਣੇ ਆਏ। ਹਰਿਆਣਾ ਵਿਚ ਵੀ ਪਿਛਲੇ ਕੁੱਝ ਦਿਨਾਂ ਤੋਂ ਬਲੈਕ ਫੰਗਸ ਦੇ ਮਾਮਲੇ ਵਧੇ ਹਨ। ਕੋਰੋਨਾ ਦੀ ਲਹਿਰ ਦੇ ਤਜਰਬੇ ਨੂੰ ਦੇਖਦੇ ਹੋਏ ਸੱਭ ਤੋਂ ਪਹਿਲਾਂ ਇਸ ਬਮੀਾਰੀ ਨੂੰ ਮਹਾਮਾਰੀ ਦੀ ਸ਼੍ਰੇਣੀ ਵਿਚ ਲਿਆ ਗਿਆ ਤਾਂ ਜੋ ਸੂਬਾਵਾਸੀਆਂ ਦੇ ਬਚਾਅ ਦੇ ਲਈ ਸਾਰੇ ਜਰੂਰੀ ਕਾਰਜ ਤੇਜੀ ਨਾਲ ਪੂਰੇ ਕੀਤੇ ਜਾਣ। ਬਲੈਕ ਫੰਗਸ ਮਹਾਮਾਰੀ ਨਾਲ ਨਜਿਠਣ ਲਈ ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ਵਿਚ ਉਪਚਾਰ ਤੇ ਬਚਾਅ ਦੇ ਸਾਰੇ ਕਾਰਜ ਬਿਨ੍ਹਾ ਰੁਕਾਵਟ ਜਾਰੀ ਹਨ। ਵਰਨਣਯੋਗ ਹੈ ਕਿ ਮੁੱਖ ਮੰਤਰੀ ਤੇ ਉਨ੍ਹਾਂ ਦੀ ਟੀਮ ਲਗਾਤਾਰ ਮਿਯੁਕਰ ਮਾਇਕੋ੍ਰਸਿਸ ਦੇ ਕੇਸ, ਉਪਚਾਰ ਤੇ ਜਰੂਰੀ ਦਵਾਈਆਂ ਦੀ ਸਥਿਤੀ ‘ਤੇ ਕੰਟਰੋਲ ਰੂਮ ਤੋਂ ਨਜਰ ਬਣਾਏ ਹੋਏ ਹਨ। ਨਾਲ ਹੀ ਸਿਹਤ ਮਾਹਰਾਂ ਦੇ ਨਾਲ-ਨਾਲ ਲਗਾਤਾਰ ਸਥਿਤੀ ਦੀ ਸਮੀਖਿਆ ਵੀ ਕਰ ਰਹੀ ਹੈ।
ਸੂਬੇ ਵਿਚ ਤੇਜੀ ਨਾਲ ਵਧਾਏ ਗਏ ਉਪਚਾਰ ਦੇ ਲਈ ਸੰਸਾਧਨ
ਰਾਜ ਵਿਚ ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆਉਂਦੇ ਹੀ ਸਰਕਾਰ ਨੇ ਸੱਭ ਤੋਂ ਪਹਿਲਾਂ ਸਾਰੇ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਕਿ ਇਸ ਬਮੀਾਰੀ ਦਾ ਕੇਸ ਮਿਲਣ ‘ਤੇ ਤੁਰੰਤ ਨੇੜੇ ਦੀ ਮੈਡੀਕਲ ਕਾਲਜ ਵਿਚ ਰੇਫਰ ਕੀਤਾ। ਇਸ ਬੀਮਾਰਪੀ ਨਾਲ ਲੜਲ ਲਈ ਮੈਡੀਕਲ ਕਾਲਜਾਂ ਦੀ ਸਮਰੱਥਾ ਦੇ ਲਈ ਪਹਿਲਾਂ 20-20 ਬੈਡ ਦੇ ਵਾਰਡ ਤਿਆਰ ਕੀਤੇ ਗਏ ਅਤੇ ਭਵਿੱਖ ਵਿਚ ਮਿਲਣ ਵਾਲੀ ਚਨੌਤੀ ਦਾ ਅਨੁਮਾਨ ਲਗਾ ਕੇ ਬੈਡ ਦੀ ਗਿਣਤੀ 75-75 ਕਜ ਦਿੱਤੀ ਗਈ। ਇਸ ਤੋਂ ਇਲਾਵਾ ਮੌਜੂਦਾ ਵਿਚ ਵੀ ਜਿਲ੍ਹਾ ਪੱਧਰ ‘ਤੇ ਨਿਜੀ ਤੇ ਸਰਕਾਰੀ ਨਾਗਰਿਕ ਹਸਪਤਾਲਾਂ ਵਿਚ ਵੀ ਬਲੈਕ ਫੰਗਸ ਦੇ ਮਰੀਜਾਂ ਦੇ ਉਪਚਾਰ ਦੀ ਵਿਵਸਥਾ ਸ਼ੁਰੂ ਕਰ ਦਿੱਤੀ ਗਈ
ਦਵਾਈ ਦੇ ਸਰਕਾਰੀ ਕੰਟਰੋਲ ਤੋਂ ਮਿਲੀ ਮਰੀਜਾਂ ਨੂੰ ਵੱਡੀ ਰਾਹਤ
ਹਰਿਆਣਾ ਸਰਕਾਰ ਨੇ ਬਲੈਕ ਫੰਗਸ ਦੇ ਮਰੀਜਾਂ ਦੇ ਉਪਚਾਰ ਦੀ ਵਿਵਸਥਾ ਸ਼ੁਰੂ ਹੋਣ ਦੇ ਨਾਲ ਹੀ ਇਲਾਜ ਦੇ ਲਈ ਜਰੂਰੀ ਦਵਾਈਆਂ ਦੀ ਵਿਵਸਥਾ ਦਾ ਕੰਟਰੋਲ ਵੀ ਅਪਣੇ ਹੱਥ ਵਿਚ ਲੈ ਲਿਆ ਤਾਂ ਜੋ ਇਸ ਬੀਮਾਰੀ ਨਾਲ ਨਜਿਠਣ ਲਈ ਦਵਾਈਆਂ ਦੀ ਕਾਲਾਬਾਜਾਰੀ ਨੂੰ ਰੋਕਿਆ ਜਾ ਸਕੇ। ਜਿਸ ਨਾਲ ਬਲੈਕ ਫੰਗਸ ਦੇ ਉਪਚਾਰ ਵਿਚ ਇਸਤੇਮਾਲ ਹੋਣ ਵਾਲੀ ਦਵਾਈ ਏਮਫੋਟੇਕਿਸਿਨ-ਬੀ ਇੰਜੈਕਸ਼ਨ ਦੀ ਕੋਈ ਕਮੀ ਨਹੀਂ ਰਹੀ। ਸਰਕਾਰ ਦੇ ਇਸ ਕਾਰਜ ਨਾਲ ਸੂਬੇ ਵਿਚ ਉਪਚਾਰਧੀਨ ਬਲੈਕ ਫੰਗਸ ਦੇ ਮਰੀਜਾਂ ਨੂੰ ਵੱਡੀ ਰਾਹਤ ਮਿਲੀ। ਰਾਜ ਸਰਕਾਰ ਵੱਲੋਂ ਮਹਾਮਾਰੀ ਨਾਲ ਨਜਿਠਣ ਲਈ ਗਠਤ ਸਿਹਤ ਮਾਹਰਾਂ ਦੀ ਤਕਨੀਕੀ ਕਮੇਟੀ ਨੇ 515 ਮਰੀਜਾਂ ਦੇ ਲਈ 975 ਏਂਫੋਟੇਸਿਨ-ਬੀ ਇੰਜੈਕਸ਼ਨ ਦਾ ਅਨੁਮੋਦਨ ਕੀਤਾ। ਇਹ ਡੋਜ ਮਰੀਜਾਂ ਦੇ ਵਜਨ ਦੇ ਅਨੁਸਾਰ ਪ੍ਰਤੀ ਕਿਲੋਗ੍ਰਾਮ ਪੰਜ ਐਮਜੀ ਦਿੱਤੀ ਜਾਂਦੀ ਹੈ।
ਅਜਿਹੇ ਦੂਰ ਦੀ ਜਰੂਰੀ ਦਵਾਈਆਂ ਦੀ ਕਮੀ
ਮਿਯੂਕਰ ਮਾਈਕੋਸਿਸ ਦੇ ਖਿਲਾਫ ਲੜਾਈ ਵਿਚ ਦਵਾਈਆਂ ਦੀ ਬਿਨ੍ਹਾਂ ਰੁਕਾਵਟ ਸਪਲਾਈ ਵੀ ਇਕ ਵੱਡੀ ਚਨੌਤੀ ਸੀ ਪਰ ਮੁੱਖ ਮੰਤਰੀ ਦੀ ਟੀਮ ਦੀ ਸੂਝਬੂਝ ਨਾਲ ਜਲਦੀ ਹੀ ਰਾਜ ਵਿਚ ਸੱਤ ਹਜਾਰ ਇੰਜੈਕਸ਼ਨ ਦੇ ਸਟਾਕ ਦੀ ਵਿਵਸਥਾ ਕਰ ਲਈ ਗਈ ਹੈ। ਰਾਜ ਵਿਚ ਸਿਹਤ ਵਿਭਾਗ ਦੇ ਕੋਲ 59 ਇੰਜੈਕਸ਼ਨ ਜਿਲ੍ਹਾ ਹਸਪਤਾਲਾਂ ਤੇ 1110 ਇੰਜੈਕਸ਼ਨ ਇਨ ਸਟਾਕ ਹਨ। ਉੱਥੇ ਦੋ ਹਜਾਰ ਇੰਜੈਕਸ਼ਨ ਦੀ ਸਪਲਾਈ ਸ਼ੁਰੂ ਹੋ ਚੁੱਕੀ ਹੈ। ਉੱਞੇ ਪੰਜ ਹਜਾਰ ਇੰਜੇਕਸ਼ਨ ਖਰੀਦਣ ਦਾ ਆਡਰ ਵੀ ਦਿੱਤਾ ਜਾ ਚੁੱਕਾ ਹੈ। ਜਿਸ ਦੇ ਚਲਦੇ ਬਲੈਕ ਫੰਗਸ ਦੇ ਮਰੀਜਾਂ ਦੇ ਉਪਚਾਰ ਵਿਚ ਜਰੂਰੀ ਦਵਾਈ ਦੀ ਕਮੀ ਨਹੀਂ ਰਹੇਗੀ।ਇਹ ਵੀ ਦੱਸ ਦੇਣ ਕਿ 28 ਮਈ ਨੂੰ ਹਰਿਆਣਾ ਸਰਕਾਰ ਨੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਮੈਡੀਕਲ ਕਾਲਜਾਂ ਦੀ ਨਿਜੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਵਿਚ ਭਰਤੀ ਮਰੀਜਾਂ ਦੇ ਲਈ 21 ਕੁੱਲ ਮਿਲਾ ਕੇ 28 ਏਂਫੋਟੇਰਿਸਿਨ-ਬੀ ਇੰਜੈਕਸ਼ਨ ਦੀ ਸਪਲਾਈ ਕੀਤੀ ਸੀ। ਇਸ ਸਪਲਾਈ ਵਿਚ ਲਗਾਤਾਰ ਸੁਧਾਰ ਨਾਲ 31 ਮਈ ਤਕ ਸਰਕਾਰੀ ਤੇ ਸਹਾਇਤਾ ਪ੍ਰਾਪਤ ਮੈਡੀਕਲ ਕਾਲਜਾਂ ਵਿਚ 658, ਨਿਜੀ ਮੈਡੀਕਲ ਕਾਲਜਾਂ ਤੇ ਹਸਪਤਾਲ ਵਿਚ ਬਲੈਕ ਫੰਗਸ ਦੇ ਉਪਚਾਰਧੀਨ ਮਰੀਜਾਂ ਦੇ ਲਈ 500 ਇੰਜੈਕਸ਼ਨ ‘ਤੇ ਪਹੁੰਚ ਗਈ। ਇਕ ਖਪਵਾੜੇ ਤੋਂ ਵੀ ਘੱਅ ਸਮੇਂ ਵਿਚ 28 ਡੋਜ ਨਾਲ ਇਕ ਦਿਨ ਦੇ ਅੰਦਰ 1158 ਇੰਜੈਕਸ਼ਨ ਦੀ ਸਪਲਾਈ ਹਰਿਆਣਾ ਸਰਕਾਰ ਦੇ ਕੁਸ਼ਲ ਪ੍ਰਬੰਧਨ ਦਾ ਹੀ ਨਤੀਜਾ ਹੈ। ਸਰਕਾਰ ਵੱਲੋਂ ਕੀਤੇ ਗਏ ਇੰਤਜਾਮਾਂ ਨੂੰ ਦੇਖਦੇ ਹੋਏ ਇਹ ਸਪਸ਼ਟ ਹੋ ਚੁੱਕਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਿਹਤ ਸਹੂਲਤਾਂ ਵਿਚ ਜਿੱਥੇ ਵਾਧਾ ਹੋਵੇਗਾ ਉੱਥੇ ਮਰੀਜਾਂ ਦੀ ਗਿਣਤੀ ਵਿਚ ਕਮੀ ਆਉਣ ਦੀ ਵੀ ਪੂਰੀ ਉਮੀਦ ਹੈ।
ਵੱਧਣ ਲੱਗੀ ਠੀਕ ਹੋ ਕੇ ਘਰ ਮੁੜਨ ਵਾਲਿਆਂ ਦੀ ਗਿਣਤੀ
ਹਰਿਆਣਾ ਵਿਚ ਇਕ ਦਿਨ ਪਹਿਲਾਂ 31 ਮਈ ਤਕ ਵੱਖ-ਵੱਖ ਹਸਪਤਾਲਾਂ ਵਿਚ ਬਲੈਕ ਫੰਗਸ ਦੇ ਉਪਚਾਰਧੀਨ ਮਰੀਜਾਂ ਦੀ ਗਿਣਤੀ 734 ਸੀ। ਜਦੋਂ ਕਿ 118 ਮਰੀਜ ਸਿਹਤਮੰਦ ਹੋ ਕੇ ਘਰ ਪਰਤ ਚੁੱਕੇ ਹਨ। ਕੋਰੋਨਾ ਦੇ ਨਵੇਂ ਮਿਯੂਟੈਂਟ ਵਿਚ ਸਾਹਮਣੇ ਆਈ ਇਹ ਬੀਮਾਰੀ ਵੀ ਘੱਟ ਖਤਰਨਾਕ ਨਹੀਂ ਹੈ। ਰਾਜ ਵਿਚ ਇਸ ਬੀਮਾਰੀ ਨਾਲ ਹੁਣ ਤਕ 75 ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਇਸ ਬੀਮਾਰੀ ਦੇ ਰਾਜ ਵਿਚ ਹੁਣ ਤਕ ਆਏ 927 ਮਾਮਲਿਆਂ ਵਿਚ ਸੱਭ ਤੋਂ ਵੱਧ ਮਰੀਜ ਗੁਰੂਗ੍ਰਾਮ ਵਿਚ 242, ਰੋਹਤਕ ਵਿਚ 214 ਅਤੇ ਹਿਸਾਰ ਵਿਚ 211 ਮਰੀਜ ਉਪਚਾਰ ਲਈ ਪਹੁੰਚੇ ਹਨ। ਕੋਰੋਨਾ ਦੀ ਹਿਸ ਲਹਿਰ ਵਿਚ ਹਰਿਆਣਾ ਸਰਕਾਰ ਨੇ ਜਿਆਦਾਤਰ ਚਨੌਤੀਆਂ ਨੂੰ ਸਮੇਂ ਤੋਂ ਪਹਿਲਾਂ ਨਿਪਟਾ ਕੇ ਸੰਕ੍ਰਮਣ ਦੀ ਦਰ ਨੂੰ ਘੱਟ ਕੀਤਾ ਹੈ। ਪਿਛਲੇ ਤਜਰਬੇ ਦੇ ਆਧਾਰ ‘ਤੇ ਹਿਸ ਗਲ ਦੀ ਵੀ ਪੂਰੀ ਉਮੀਦ ਹੈ ਕਿ ਬਲੈਕ ਫੰਗਸ ਨਾਲ ਵੀ ਰਾਜਵਾਸੀਆਂ ਦੇ ਬਚਾਅ ਦਾ ਕਾਰਜ ਜਲਦੀ ਹੀ ਅਸਰ ਦਿਖਾਉਣਾ ਸ਼ੁੁਰੂ ਕਰ ਦੇਵੇਗਾ।