ਚੰਡੀਗੜ੍ਹ – ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਇਕ ਸ਼ਿਕਾਇਤ ‘ਤੇ ਕੜਾ ਐਕਸ਼ਨ ਲੈ ਕੇ ਜਲਦੀ ਨਾਲ ਕਾਰਵਾਈ ਕਰਦੇ ਹੋਏ ਕੈਥਲ ਵਿਚ ਕੰਮ ਕਰ ਰਹੇ ਪਟਵਾਰੀ ਅਸ਼ੋਕ ਕੁਮਰ ਨੂੰ 5000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਗਿਰਫਤਾਰ ਕੀਤਾ ਹੈ।ਕੈਥਲ ਜਿਲ੍ਹੇ ਦੇ ਸਿਸਲਾ ਪਿੰਡ ਦੇ ਅਮਿਤ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਪਟਵਾਰੀ ਉਸ ਤੋਂ ਉਸ ਦੀ 7 ਕਨਾਲ 11.64 ਮਰਲਾ ਖੇਤੀਬਾੜੀ ਜਮੀਨ ਦੀ ਰਜਿਸਟਰੀ ਦਾ ਇੰਤਕਾਲ ਦਰਜ ਕਰਨ ਦੇ ਏਵਜ ਵਿਚ 5000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ।ਸੂਚਨਾ ਮਿਲਦੇ ਹੀ ਰਾਜ ਵਿਜੀਲੈਂਸ ਬਿਊਰੋ ਅੰਬਾਲਾ ਨੇ ਦੋਸ਼ੀ ਦੇ ਖਿਲਾਫ ਭ੍ਰਿਸ਼ਟਾਚਾਰ ਅਨਮੂਲਨ ਦੀ ਧਾਰਾ 7 ਦੇ ਤਹਿਤ ਮਾਮਲਾ ਦਰਜ ਕਰ ਕੇ ਇੰਸਪੈਕਟਰ ਬਲਵੰਤ ਸਿੰਘ ਦੀ ਅਗਵਾਈ ਹੇਠ ਇਕ ਟੀਮ ਦਾ ਗਠਨ ਕੀਤਾ ਗਿਆ ਜਿਸ ਨੇ ਕੈਥਲ ਦੇ ਸਿਟੀ ਮੈਜੀਸਟ੍ਰੇਟ ਦੀ ਮੌਜੂਦਗੀ ਵਿਚ ਛਾਪਾ ਮਾਰ ਕੇ ਅਮਿਤ ਕੁਮਾਰ ਪਟਵਾਰੀ ਨੂੰ ਗਿਰਫਤਾਰ ਕੀਤਾ। ਮਾਮਲੇ ਵਿਚ ਅੱਗੇ ਦੀ ਜਾਂਚ ਜਾਰੀ ਹੈ।