ਸ੍ਰੀ ਨੈਣਾ ਦੇਵੀ, 18 ਅਗਸਤ 2023 – ਉੱਤਰੀ ਭਾਰਤ ਦੀ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਜਾਂ ਮੰਦਰ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ 18 ਕਿਲੋਮੀਟਰ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ ਜ਼ਿਕਰਯੋਗ ਹੈ ਕਿ ਸਾਵਣ ਮਹੀਨੇ ਦੇ ਨਵਰਾਤਰਿਆਂ ਵਿੱਚ ਇਸ ਮੰਦਰ ਵਿੱਚ ਜਿੱਥੇ ਵੱਡੀਆਂ ਰੌਣਕਾਂ ਲੱਗਦੀਆਂ ਹਨ, ਉੱਥੇ ਹੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨਤਸਮਤਕ ਹੋਣ ਲਈ ਸਰਧਾਪੂਰਵਕ ਮਾਤਾ ਦੇ ਮੰਦਰ ਵਿੱਚ ਆਪਣੇ ਪਰਿਵਾਰ ਸਮੇਤ ਹਾਜ਼ਰੀ ਲਗਵਾਉਦੀਆਂ ਹਨ।
ਕਈ ਸਰਧਾਲੂ ਜਿਥੇ ਮੋਟਰ ਕਾਰਾ ਟਰੱਕਾ ਜਾ ਬੱਸਾ ਵਿਚ ਆਉਦੇ ਹਨ ਉਥੇ ਹੀ ਜਿਆਦਾਤਰ ਸਰਧਾਲੂ ਸਾਇਕਲਾਂ ‘ਤੇ ਇਕਠੇ ਹੋ ਕੇ ਆਉਦੇ ਆਮ ਵੇਖੇ ਜਾ ਸਕਦੇ ਹਨ ਦੂਜੇ ਪਾਸੇ ਕਈ ਸਰਧਾਲੂਆਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਹਨ ਉਹ ਡੰਡੋਤ ਕਰਦੇ ਹੋਏ ਢੋਲ ਨਾਲ ਪੈਦਲ ਵੀ ਆਉਦੇ ਹਨ।
ਬੀਤੇ ਕੁੱਝ ਹੀ ਮਹੀਨੇ ਪਹਿਲਾ ਮੰਦਰ ਦੀ ਸੇਵਾ ਸੋਨੇ ਦੇ ਪੱਤਰੇ ਲਗਾ ਕੇ ਕੀਤੀ ਗਈ ਸੀ ਉਥੇ ਹੀ ਦੂਜੇ ਪਾਸੇ ਸਾਵਣ ਮਹੀਨੇ ਦਿਨ ਰਾਤਿਆ ਤੋਂ ਪਹਿਲਾਂ ਲੁਧਿਆਣਾ ਵਾਸੀਆਂ ਵੱਲੋਂ ਪਿੱਲਰਾਂ ਤੇ ਚਾਂਦੀ ਦੀ ਸੇਵਾ ਵੀ ਕਰਵਾਈ ਗਈ ਜਿਸ ਵਿੱਚ ਚਾਂਦੀ ਦੀਆਂ ਮੂਰਤੀਆਂ ਵਿਸ਼ੇਸ਼ ਚਿੱਤਰਕਾਰੀ ਕੀਤੀ ਗਈ ਜਿੱਥੇ ਸੰਗਤਾਂ ਲਾਈਨਾਂ ਵਿੱਚ ਖੜ ਕੇ ਆਪਣੀ ਬਾਹਰੀ ਦੀਆਂ ਉਡੀਕ ਕਰਦੀਆਂ ਹਨ ਓਥੇ ਹੀ ਸ਼ਰਧਾਲੂ ਮਾਤਾ ਦਾ ਗੁਣਗਾਣ ਵੀ ਕਰਦੇ ਹਨ ਮਾਤਾ ਦੇ ਜੈਕਾਰੇ ਲਗਾਉਂਦੇ ਹੋਏ ਸ਼ਰਧਾਲੂ ਕਦਮ ਬਰ ਕਦਮ ਅੱਗੇ ਵਧਦੇ ਜਾਦੇ ਹਨ।
ਮਾਤਾ ਦੇ ਮੰਦਿਰ ਨੂੰ ਚਾਹੁਣ ਵਾਲੇ ਸ਼ਰਧਾਲੂਆਂ ਦੇ ਲਈ ਰਸਤੇ ਵਿੱਚ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ ਹਨ। ਉੱਥੇ ਹੀ ਪੈਦਲ ਜਾਣ ਵਾਲੇ ਸ਼ਰਧਾਲੂਆਂ ਲਈ ਦਵਾਈਆਂ ਦੇ ਲੰਗਰ ਅਤੇ ਅਰਾਮ ਕਰਨ ਲਈ ਵਿਸ਼ੇਸ਼ ਤੌਰ ਤੇ ਪ੍ਰਬੰਧ ਥਾਂ ਥਾਂ ਤੇ ਕੀਤੇ ਹੋਏ ਹਨ ਤੁਸੀਂ ਵੀ ਦੇਖੋ ਮਾਤਾ ਨੈਣਾ ਦੇਵੀ ਦੇਵ ਭਵਨ ਦੀਆਂ ਤਸਵੀਰਾਂ ਜਿੱਥੇ ਲਗਾਤਾਰ ਨੌ ਦਿਨ ਸੰਗਤਾਂ ਦਾ ਹੜ੍ਹ ਆਇਆ ਰਹਿੰਦਾ ਹੈ ਉੱਤੇ ਭਵਨ ਦੇ ਵਿੱਚ ਆਰਟੀਫਿਸ਼ਲ ਅਤੇ ਨੈਚੁਰਲ ਫੁੱਲਾਂ ਦੇ ਨਾਲ ਸੁੰਦਰ ਰੰਗ ਬਿਰੰਗੀ ਚੁੰਨੀਆਂ ਦੇ ਨਾਲ ਡੈਕੋਰੇਸ਼ਨ ਕੀਤੀ ਗਈ ਹੈ ਉੱਥੇ ਹੀ ਬਹੁਤ ਸੁੰਦਰ ਲਾਈਟਿੰਗ ਦਾ ਪ੍ਰਬੰਧ ਵੀ ਖਾਸ ਤੌਰ ਤੇ ਕੀਤਾ ਗਿਆ ਹੈ।