ਸਰੀ, 18 ਅਗਸਤ 2023: ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਬੀਤੇ ਦਿਨ ਆਪਣੀ ਮਾਸਿਕ ਮੀਟਿੰਗ ਦੌਰਾਨ ਸਭਾ ਦੇ ਮੈਂਬਰ ਬਲਬੀਰ ਸਿੰਘ ਸੰਘਾ ਦੀ ਪੁਸਤਕ “ਪ੍ਰੇਮ ਕਣੀਆਂ” ਰਿਲੀਜ਼ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸੰਘਾ, ਅਮਰੀਕ ਪਲਾਹੀ ਅਤੇ ਜਗਦੀਸ਼ ਬਮਰਾਹ ਨੇ ਕੀਤੀ।
ਮੀਟਿੰਗ ਦਾ ਆਗਾਜ਼ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪ੍ਰਸਿੱਧ ਲੋਕ ਗਾਇਕ ਸੁਰਿੰਦਰ ਸ਼ਿੰਦਾ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਇਆ। ਬਲਬੀਰ ਸਿੰਘ ਸੰਘਾ ਦੀ ਪੁਸਤਕ ‘ਪ੍ਰੇਮ ਕਣੀਆਂ’ ਬਾਰੇ ਪ੍ਰਿਤਪਾਲ ਗਿੱਲ, ਸੁਰਜੀਤ ਕਲਸੀ, ਇੰਦਰ ਪਾਲ ਸਿੰਘ ਸੰਧੂ (ਬਲਬੀਰ ਮਾਧੋਪੁਰੀ ਦਾ ਪਰਚਾ), ਅਮਰੀਕ ਪਲਾਹੀ, ਸਤਵੰਤ ਦੀਪਕ ਜਗਦੀਸ਼ ਬਮਰਾਹ ਵੱਲੋਂ ਪਰਚੇ ਪੜ੍ਹੇ ਗਏ। ਸੁਰਜੀਤ ਸਿੰਘ ਮਾਧੋਪੁਰੀ ਅਤੇ ਪ੍ਰੋ. ਕਸ਼ਮੀਰਾ ਸਿੰਘ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਲੇਖਕ ਬਲਬੀਰ ਸਿੰਘ ਸੰਘਾ ਨੇ ਆਪਣੀ ਪੁਸਤਕ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਬੇਟੀ ਹਰਸੁੱਖ ਪਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਉਪਰੰਤ ਸਰੋਤਿਆਂ ਦੀ ਭਰਪੂਰ ਹਾਜ਼ਰੀ ਵਿਚ ਪੁਸਤਕ “ਪ੍ਰੇਮ ਕਣੀਆਂ” ਦਾ ਲੋਕ ਅਰਪਣ ਕੀਤੀ ਗਈ। ਮੀਟਿੰਗ ਵਿਚ ਹਾਜਰ ਸ਼ਖ਼ਸੀਅਤਾਂ ਡਾ. ਗੁਰਮਿੰਦਰ ਸਿੱਧੂ, ਹਰਪਾਲ ਸਿੰਘ ਬਰਾੜ, ਦਰਸ਼ਨ ਸੰਘਾ, ਇੰਦਰਜੀਤ ਸਿੰਘ ਧਾਮੀ, ਸਰਵਨ ਸਿੰਘ ਰੰਧਾਵਾ, ਸਰਬਜੀਤ ਰੰਧਾਵਾ, ਹਰਚੰਦ ਗਿੱਲ, ਕ੍ਰਿਸ਼ਨ ਭਨੋਟ ,ਅਮਰੀਕ ਸਿੰਘ ਲੇਲ੍ਹ, ਹਰਸ਼ਰਨ ਕੌਰ , ਡਾ: ਬਲਦੇਵ ਸਿੰਘ ਖਹਿਰਾ, ਕਰਨਲ ਹਰਜੀਤ ਬੱਸੀ, ਬੇਅੰਤ ਸਿੰਘ ਢਿਲੋਂ, ਸਾਦਾ ਸੰਘਾ, ਹਰਬੀਰ ਸੰਘਾ, ਗੁਰਮੀਤ ਸਿੰਘ ਕਾਲਕਟ, ਨਰਿੰਦਰ ਸਿੰਘ, ਦਵਿੰਦਰ ਸਿੰਘ ਸੰਘਾ, ਰੂਪਿੰਦਰ ਕੌਰ ਬਾਜਵਾ, ਨਿਅਜੀਤ ਕੌਰ ਚਾਹਲ, ਰਣਜੀਤ ਸਿੰਘ ਪੰਨੂ, ਜਸਬੀਰ, ਮਹਿੰਦਰ ਸਿੰਘ ਘੇੜਾ, ਮਨਜੀਤ ਕੌਰ, ਸਤਵੰਤ ਸਿੰਘ ਦੀਪਕ, ਹਰਦੀਪ ਸਿੰਘ ਚਾਹਲ, ਰਣਬੀਰ ਸਿੰਘ ਬਾਜਵਾ, ਸੋਹਣ ਸਿੰਘ, ਕੇਸਰ ਸਿੰਘ ਕੂਨਰ, ਸਵਿੰਦਰ ਸਿੰਘ ਖੰਗੂਰਾ, ਜਗਮੀਤ ਸਿੰਘ ਦੰਦੀਵਾਲ, ਨਛੱਤਰ ਸਿੰਘ ਦੰਦੀਵਾਲ, ਸਰਜੀਤ ਸਿੰਘ ਜੌਹਲ, ਐਮ.ਕੇ, ਸਿਕੰਦਰ ਸਿੰਘ ਸੇਖਾ, ਹਰਮਿੰਦਰ ਸਿੰਘ, ਦਲੀਪ ਸਿੰਘ, ਪ੍ਰਭਜੀਤ ਸਿੰਘ, ਸੁਖਦੇਵ ਸਿੰਘ ਦਰਦੀ, ਗੁਰਿੰਦਰ ਜੀਤ, ਰਣਜੀਤ ਸਿੰਘ ਢੱਡਾ, ਗੁਰਮੇਲ ਬਦੇਸ਼ਾ, ਨਰਿੰਦਰ ਬਾਹੀਆ, ਹਰਬੰਸ ਕੌਰ ਬੈਂਸ, ਰਮਿੰਦਰਜੀਤ ਕੌਰ ਸੰਘਾ, ਗੁਣਵੰਤ ਬੱਸੀ, ਪਰਮਿੰਦਰ ਸਵੈਚ, ਜਸਵੀਰ ਸਰ੍ਹਾਂ, ਕਰਨਜੀਤ ਸੰਘਾ, ਦਰਸ਼ਨ ਸਿੰਘ ਸਿੱਧੂ, ਜਸਵੀਰ ਕਾਹਲੋਂ, ਅਮਰਜੀਤ ਕੌਰ, ਅਜੀਤਪਾਲ ਸੰਘਾ, ਮੇਹਰ ਸੰਘਾ, ਜਸਵੰਤ ਕੌਰ, ਮਨਜੀਤ ਮੱਲ੍ਹਾ ਵਿੱਚੋਂ ਕਈ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।