ਐਸ ਏ ਐਸ ਨਗਰ, 31 ਜੁਲਾਈ -ਵਿਧਾਨ ਸਭਾ ਹਲਕਾ ਮੁਹਾਲੀ ਅਧੀਨ ਪੈਂਦੇ ਪਿੰਡ ਜੁਝਾਰ ਨਗਰ ਵਿਖੇ ਚੱਲ ਰਹੇ ਸਿਲਾਈ ਸੈਂਟਰਾਂ ਦੀਆਂ ਕੁੜੀਆਂ ਵੱਲੋਂ ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ ਦੀ ਅਗਵਾਈ ਹੇਠ ਸਾਂਝੇ ਤੌਰ ਤੇ ਤੀਆਂ ਤੀ੭ ਦੀਆਂ ਦਾ ਤਿਉਹਾਰ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀਮਤੀ ਰਾਜਿੰਦਰ ਕੌਰ ਅਤੇ ਸ੍ਰੀਮਤੀ ਖੁ੪ਬੂ (ਪਤਨੀ ਮਨਪ੍ਰੀਤ ਸਿੰਘ ਸਮਾਣਾ) ਨੇ ਮੁੱਖ ਮਹਿਮਾਨ ਵਜੋਂ ੪ਮੂਲੀਅਤ ਕੀਤੀ।
ਰਮਨਪ੍ਰੀਤ ਕੌਰ ਕੁੰਭੜਾ ਨੇ ਦੱਸਿਆ ਕਿ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੇ ਪਤਨੀ ਅਤੇ ਉੱਘੇ ਸਮਾਜ ਸੇਵੀ ਸ੍ਰੀਮਤੀ ਜਸਵੰਤ ਕੌਰ ਦੀ ਪ੍ਰੇਰਨਾ ਸਦਕਾ ਕਰਵਾਏ ਗਏ ਇਸ ਪ੍ਰੋਗਰਾਮ ਦੇ ਦੌਰਾਨ ਸਿਲਾਈ ਸੈਂਟਰ ਦੀਆਂ ਕੁੜੀਆਂ ਵੱਲੋਂ ਵਿ੪ੇ੪ ਤੌਰ ਤੇ ਸਲਾਈ ਸੈਂਟਰਾਂ ਦੇ ਵਿੱਚ ਤਿਆਰ ਕੀਤੀਆਂ ਗਈਆਂ ਰੰਗ ਬਿਰੰਗੀਆਂ ਪੌ੪ਾਕਾਂ ਦੀ ਪ੍ਰਦਰ੪ਨੀ ਵੀ ਲਗਾਈ ਗਈ।
ਇਸ ਮੌਕੇ ਮੁੱਖ ਮਹਿਮਾਨ ੪zੀਮਤੀ ਰਾਜਿੰਦਰ ਕੌਰ ਅਤੇ ਸ੍ਰੀਮਤੀ ਖੁ੪ਬੂ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਸਬੰਧੀ ਗੱਲ ਕਰਦੇ ਹੋਏ ਕਿਹਾ ਕਿ ਤੀਆਂ ਸਾਡੇ ਪੰਜਾਬੀ ਸੱਭਿਆਚਾਰ ਦਾ ਪੁਰਾਤਨ ਅਤੇ ਅਮੀਰ ਵਿਰਸਾ ਹੈ ਅਤੇ ਮੌਜੂਦਾ ਦੌਰ ਦੇ ਵਿੱਚ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਦੇ ਚਲਦੇ ਸਾਡੇ ਸੱਭਿਆਚਾਰ ੯ ਵਿਗਾੜਨ ਦੀ ਕੋ੪ਿ੪ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਰੰਗਲਾ ਪੰਜਾਬ ਫਿਰ ਤੋਂ ਹੱਸਦਾ ਵੱਸਦਾ ਪੰਜਾਬ ਬਣੇ, ਇਸ ਲਈ ਸਮਾਜ ਸੇਵਾ ਦੇ ਖੇਤਰ ਵਿਚ ਕੰਮ ਕਰ ਰਹੀਆਂ ਸੰਸਥਾਵਾਂ ੯ ਵੀ ਅਗਾਂਹ ਹੋ ਕੇ ਅਜਿਹੇ ਪ੍ਰੋਗਰਾਮ ਕਰਨੇ ਚਾਹੀਦੇ ਹਨ।
ਇਸ ਮੌਕੇ ਹਰਮੇ੪ ਸਿੰਘ ਕੁੰਭੜਾ, ਵਰਿੰਦਰ ਕੌਰ, ਸਾਧੂ ਸਿੰਘ ਚਕੀ ਵਾਲੇ, ਸਾਬਕਾ ਸਰਪੰਚ ਸੁਰਮੁਖ ਸਿੰਘ, ਗੁਰਦੀਪ ਸਿੰਘ ਜੁਝਾਰ ਨਗਰ ਵਾਸੀ ਅਤੇ ਮਹਿਲਾ ਮੰਡਲ ਦੀਆਂ ਮੈਂਬਰ ਵੱਡੀ ਗਿਣਤੀ ਵਿੱਚ ਹਾ੭ਰ ਸਨ।