ਓਟਵਾ, 27 ਜੁਲਾਈ, 2023: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਵਜ਼ਾਰਤ ਵਿਚ ਵੱਡੀ ਰੱਦੋ ਬਦਲ ਕਰਦਿਆਂ 7 ਮੰਤਰੀ ਨੂੰ ਅਹੁਦਿਆਂ ਤੋਂ ਫਾਰਗ ਕਰ ਦਿੱਤਾ ਹੈ ਜਦੋਂ ਕਿ ਕਈ ਨਵੇਂ ਮੰਤਰੀ ਬਣਾਏ ਹਨ ਜਿਹਨਾਂ ਵਿਚ ਚਾਰ ਇੰਡੋ ਕੈਨੇਡੀਅਨ ਵੀ ਸ਼ਾਮਲ ਹਨ।
ਸਤੰਬਰ 2021 ਵਿਚ ਤੀਜੀ ਵਾਰ ਸੱਤਾ ਵਿਚ ਆਉਣ ਤੋਂ ਬਾਅਦ ਵਜ਼ਾਰਤ ਵਿਚ ਇਹ ਪਹਿਲੀ ਵੱਡੀ ਰੱਦੋ ਬਦਲ ਹੈ। ਟਰੂਡੋ ਨੇ ਕਈ ਮੰਤਰੀਆਂ ਦੇ ਮਹਿਕਮੇ ਵੀ ਬਦਲ ਦਿੱਤੇ ਹਨ।
ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਨਵਾਂ ਵਿੱਤ ਮੰਤਰੀ ਯਾਨੀ ਟਰੈਜ਼ਰੀ ਬੋਰਡ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।