ਫਰਿਜ਼ਨੋ, ਕੈਲੀਫੋਰਨੀਆਂ, 25 ਜੁਲਾਈ, 2023: ਜੀ.ਐਚ.ਜੀ. ਡਾਂਸ ਅਤੇ ਸੰਗੀਤ ਅਕੈਡਮੀ ਫਰਿਜ਼ਨੋ ਵੱਲੋਂ ਤੇਰਵਾਂ ਸਲਾਨਾ ਅੰਤਰ-ਰਾਸ਼ਟਰੀ ਯੁਵਕ ਮੇਲਾ ਫਰਿਜ਼ਨੋ ਦੇ “ਵਿਲੀਅਮ ਸਰੋਏਨ ਥੀਏਟਰ” (William Saroyan Theater) ਵਿਚ ਕਰਵਾਇਆ ਗਿਆ, ਜਿਸ ਦੀ ਸੁਰੂਆਤ ਜੀ. ਐਚ. ਜੀ. ਖਾਲਸਾ ਦੀ ਚਲੀ ਆ ਰਹੀ ਮਰਿਯਾਦਾ ਅਨੁਸਾਰ ਸਭ ਨੇ ਰਲ ਕੇ ਪ੍ਰੋਗਰਾਮ ਦੀ ਸਫਲਤਾ ਲਈ ਅਰਦਾਸ ਕੀਤੀ। ਇਸ ਉਪਰੰਤ ਧੰਨ-ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਨੂੰ ਨਤਮਸਤਕ ਹੋਏ।
ਪੰਜਾਬੀ ਸੱਭਿਆਚਾਰ ਨੂੰ ਸਿਜਦਾ ਕਰਦੇ ਹੋਏ ਗਿੱਧੇ ਅਤੇ ਭੰਗੜੇ ਦਾ ਦੌਰ ਵਿੱਚ ਪਹਿਲਾ ਜੀ. ਐਚ. ਜੀ. ਅਕੈਡਮੀਂ ਵੱਲੋਂ ਤਿਆਰ ਟੀਮਾਂ ਦੇ ਬੱਚਿਆਂ ਦੀਆਂ ਟੀਮਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਉਪਰੰਤ ਚੱਲੇ ਭੰਗੜੇ ਦੇ ਮੁਕਾਬਲੇ ਦੇ ਮਹਾਂ ਯੁੱਧ ਵਿੱਚ ਕੈਲੇਫੋਰਨੀਆਂ ਦੇ ਵੱਖ-ਵੱਖ ਸ਼ਹਿਰ ਦੀਆਂ ਦੋ ਟੀਮਾਂ ਨੇ ਖੂਬ ਰੰਗ ਬੰਨੇ।
ਭੰਗੜੇ ਦੇ ਮੁਕਾਬਲੇ ਦਾ ਪਹਿਲੇ ਇਨਾਮ ਦੀ ਸਪਾਂਸਰਸਿਪ ਹਮੇਸਾ ਦੀ ਤਰਾਂ ‘ਸ਼ਾਨੇ-ਏ-ਪੰਜਾਬ’ ਇੰਡੀਅਨ ਗਰੋਸਰੀ ਸਟੋਰ ਦੇ ਮਾਲਕ ਸੁਖਦੇਵ ਸਿੰਘ ਵੱਲੋਂ ਦਿੱਤਾ ਗਿਆ। ਜਦ ਕਿ ਬਾਕੀ ਇਨਾਮ ਹੋਰਨਾਂ ਵੱਲੋ ਸਪਾਂਸਰ ਸਨ। ਜੀ. ਐਚ. ਜੀ. ਅਕੈਡਮੀ ਟੀਮ ਨੇ ਵੀ ਬਾ-ਕਮਾਲ ਪੇਸ਼ਕਾਰੀ ਕੀਤੀ। ਇਸੇ ਤਰਾਂ ਕਈ ਟੀਮਾਂ ਵੱਲੋਂ ਲਾਈਵ ਬੋਲੀਆਂ ਨਾਲ ਭੰਗੜੇ ਦੀ ਪੇਸ਼ਕਾਰੀ ਵੀ ਦਰਸ਼ਕਾਂ ਦੇ ਮਨ ਨੂੰ ਭਾਅ ਗਈ। ਸਮੁੱਚੇ ਪ੍ਰੋਗਰਾਮ ਦੌਰਾਨ ਬਾਬਿਆਂ ਦਾ “ਮਲਵਈ ਗਿੱਧਾ” ਅਤੇ “ਮਾਂਵਾਂ ਦਾ ਗਿੱਧਾ” ਦੀ ਪੇਸ਼ਕਾਰੀ ਨੇ ਪੰਜਾਬੀ ਸੱਭਿਆਚਾਰ ਦੀ ਅਸਲ ਤਸਵੀਰ ਪੇਸ਼ ਕਰਦੇ ਹੋਏ ਰੂਬ ਰੰਗ ਬੰਨੇ। ਇਸੇ ਤਰ੍ਹਾਂ ਸਭ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਦਿੱਤੇ ਗਏ।
ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ “ਗੱਭਰੂ ਗੁਲਾਬ ਵਰਗੇ” ਬੇ-ਏਰੀਆਂ, ਦੂਜਾ ਸਥਾਨ “ਸ਼ੇਰਨੀਆਂ ਰੰਗਲਾ ਪੰਜਾਬ ਆਰਟ ਅਕੈਡਮੀਂ” ਸਰੀ, ਕਨੇਡਾ ਅਤੇ ਤੀਜਾ “ਸਥਾਨ ਨੌਰਕਲ ਨੌਜਵਾਨ” ਬੇ-ਏਰੀਆਂ ਦੀ ਟੀਮ ਦੇ ਹਿੱਸੇ ਆਇਆ। ਜਿੰਨ੍ਹਾਂ ਵਿੱਚ ਪਹਿਲੇ ਇਨਾਮ ਦੇ ਸਪਾਂਸਰ ਸੁਖਦੇਵ ਸਿੰਘ ‘ਸ਼ਾਨ-ਏ-ਪੰਜਾਬ’, ਦੂਜਾ ਇਨਾਮ ਜਸਪ੍ਰੀਤ ਸਿੰਘ ਅਟਾਰਨੀ ਅਤੇ ਤੀਜਾ ਇਨਾਮ ‘ਜਗਦੀਪ ਸਿੰਘ ਇੰਨਸੋਰੈਸ਼ ਏਜੰਸੀ’ ਵੱਲੋਂ ਦਿੱਤਾ ਗਿਆ।