ਚੰਡੀਗੜ੍ਹ, 19 ਜੁਲਾਈ 2023- ਹਰਿਆਣਾ ਕੇਡਰ ਦੇ 1988 ਬੈਚ ਦੇ ਸੀਨੀਅਰ IPS ਮਨੋਜ ਯਾਦਵ ਨੂੰ ਕੇਂਦਰ ਵਿੱਚ ਨਵੀਂ ਨਿਯੁਕਤੀ ਮਿਲੀ ਹੈ। ਕੇਂਦਰ ਸਰਕਾਰ ਨੇ ਹੁਣ ਆਈਪੀਐਸ ਮਨੋਜ ਯਾਦਵ ਨੂੰ ਰੇਲਵੇ ਪ੍ਰੋਟੈਕਸ਼ਨ ਫੋਰਸ ਯਾਨੀ ਆਰਪੀਐਫ ਦਾ ਡੀਜੀ ਨਿਯੁਕਤ ਕੀਤਾ ਹੈ। ਹੁਣ ਤੱਕ ਆਰਪੀਐਫ ਦੇ ਡੀਜੀ ਦਾ ਚਾਰਜ ਆਈਪੀਐਸ ਸੰਜੇ ਚੰਦਰ ਕੋਲ ਸੀ। ਪਰ ਆਈਪੀਐਸ ਸੰਜੇ ਦਾ ਕਾਰਜਕਾਲ 31 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ।