ਔਕਲੈਂਡ 21 ਜੂਨ 2020: ਨਿਊਜ਼ੀਲੈਂਡ ਦੇ ਵਿਚ ਕਰੋਨਾ ਕੇਸਾਂ ਦੀ ਗਿਣਤੀ ਮੁੜ ਵਧਣ ਲੱਗੀ ਹੈ। ਅੱਜ ਦੋ ਨਵੇਂ ਕੇਸ ਆ ਗਏ ਹਨ ਜਿਸ ਨੂੰ ਮਿਲਾ ਕੇ ਕੁਲ ਗਿਣਤੀ ਹੁਣ 7 ਹੋ ਗਈ ਹੈ। ਇਹ ਦੋਵੇਂ ਕੇਸ 15 ਜੂਨ ਨੂੰ ਇਥੇ ਪਹੁੰਚੀ ਏਅਰ ਇੰਡੀਆ ਦੀ ਫਲਾਈਟ ਨਾਲ ਸਬੰਧਿਤ ਹਨ। ਇਸਦੇ ਵਿਚ ਇਕ 2 ਸਾਲਾ ਬੱਚਾ ਸ਼ਾਮਿਲ ਹੈ ਅਤੇ ਇਕ 59 ਸਾਲਾ ਮਹਿਲਾ ਜੋ ਕਿ ਦਿੱਲੀ ਤੋਂ ਇਥੇ ਆਈ ਸੀ। ਇਸਦੇ ਪਤੀ ਦਾ ਵੀ ਟੈਸਟ ਕੀਤਾ ਗਿਆ ਹੈ ਅਤੇ ਰਿਪੋਰਟ ਆਉਣੀ ਬਾਕੀ ਹੈ। 2 ਸਾਲਾ ਬੱਚਾ ਓਹੀ ਹੈ ਜਿਸਦੇ ਮਾਂ-ਪਿਓ ਬੀਤੇ ਕੱਲ੍ਹ ਪਾਜ਼ੇਟਿਵ ਪਾਏ ਗਏ ਸਨ। 0-9 ਸਾਲ ਦੇ ਬੱਚਿਆਂ ਦੇ ਵਿਚ ਹੁਣ ਤੱਕ 36 ਬੱਚੇ ਕਰੋਨਾ ਪਾਜ਼ੇਟਿਵ ਪਾਏ ਗਏ ਸਨ ਜੋ ਕਿ ਸਾਰੇ ਠੀਕ ਹੋ ਗਏ ਹਨ।