ਲੁਧਿਆਣਾ, 24 ਜੂਨ 2023 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ ਆਪਣੀ ਪਹਿਲੀ ਫੇਰੀ ਦੌਰਾਨ,ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ
ਨੇ ਸ. ਭਗਵੰਤ ਮਾਨ ਦੀ ਅਗਵਾਈ ਹੇਠ ਕਿਸਾਨਾਂ ਦੀ ਭਲਾਈ ਲਈ ਸਰਕਾਰ ਦੀ ਵਚਨਬੱਧਤਾ ਨੂੰਦੁਹਰਾਇ l ਸ: ਖੁੱਡੀਆਂ ਆਪਣੇ ਦੌਰੇ ਦੌਰਾਨ ਪੀ ਏ ਯੂ ਦੇ ਵਾਈਸ ਚਾਂਸਲਰ ਡਾ: ਸਤਿਬੀਰ
ਸਿੰਘ ਗੋਸਲ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਰਾਤ ਦੇ ਖਾਣੇ ਦੀ ਮੀਟਿੰਗ ਦੌਰਾਨਗੱਲਬਾਤ ਕਰ ਰਹੇ ਸਨ। ਪੀਏਯੂ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਸ ਗੁਰਮੀਤ ਸਿੰਘ ਖੁਡੀਆਂ ਨੇ ਇਸ ਨੂੰਇਤਿਹਾਸਕ ਮਹੱਤਵ ਵਾਲੀ ਸੰਸਥਾ ਕਹਿ ਕੇ ਪ੍ਰਸ਼ੰਸਾ ਕੀਤੀ ਜਿਸਨੇ ਸਿੱਖਿਆ, ਖੋਜ,ਤਕਨਾਲ਼ੋਜੀਆਂ ਦੇ ਵਿਕਾਸ, ਅਤੇ ਪਸਾਰ ਸੇਵਾਵਾਂ ਰਾਹੀਂ ਇਸ ਖਿੱਤੇ ਦੇ ਕਿਸਾਨੀ ਸਮਾਜ
ਨੂੰ ਪੈਰਾਂ ਸਿਰ ਕੀਤਾ ਹੈ । ਰਾਜ ਦੀ ਖੇਤੀ ਅਰਥਵਿਵਸਥਾ ਵਿੱਚ ਇਸ ਦੇ ਯੋਗਦਾਨ ਨੂੰਮਾਨਤਾ ਦਿੰਦੇ ਹੋਏ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਖੇਤੀਬਾੜੀ ਵਿਭਾਗ ਅਤੇ ਪੀਏਯੂ ਦੇ
ਕਿਸਾਨੀ ਭਾਈਚਾਰੇ ਦੀ ਭਲਾਈ ਲਈ ਇੱਕਜੁੱਟ ਹੋ ਕੇ ਖੋਜ ਅਤੇ ਪਸਾਰ ਯਤਨਾਂ ਨੂੰ ਹੋਤੇਜ਼ ਕਰਨ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਦਾ ਮੰਨਣਾ ਸੀ ਕਿ ਇਨ੍ਹਾਂ ਕਾਰਜਾਂ ਦਾ
ਲਾਭ ਛੋਟੇ ਪੱਧਰ ਦੇ ਕਿਸਾਨਾਂ ਅਤੇ ਹਾਸ਼ੀਆਗਤ ਸਮਾਜ ਦੇ ਲੋਕਾਂ ਲਈ ਹੋਣਾ ਚਾਹੀਦਾ ਹੈ lਤਾਂ ਜੋ ਉਨ੍ਹਾਂ ਦੇ ਜੀਵਨ ਨੂੰ ਖੁਸ਼ਹਾਲੀ ਨਾਲ ਭਰਪੂਰ ਕੀਤਾ ਜਾ ਸਕੇ।