ਚੰਡੀਗੜ, 17 ਜਨਵਰੀ, 2022: ਕਾਂਗਰਸ ਪਾਰਟੀ ਦੀ ਪਹਿਲੀ 86 ਉਮੀਦਵਾਰਾਂ ਦੀ ਸੂਚੀ ਵਿਚ ਨਾਂ ਨਾ ਆਉਣ ਤੋਂ ਨਾਰਾਜ਼ ਹੋਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ ਪੀ ਨੁੰ ਮਨਾਉਣ ਲਈ ਕਾਂਗਰਸ ਪਾਰਟੀ ਦੇ ਯਤਨ ਜਾਰੀ ਹਨ।
ਜਿਥੇ ਲੰਘੇ ਕੱਲ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਉਹਨਾਂ ਨੁੰ ਮਨਾਉਣ ਲਈ ਉਹਨਾਂ ਦੀ ਰਿਹਾਇਸ਼ ‘ਤੇ ਪਹੁੰਚੇ, ਉਥੇ ਹੀ ਦੇਰ ਸ਼ਾਮ ਉਹਨਾਂ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਵੀ ਹੋਈ ਤੇ ਉਹਨਾਂ ਦੀ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨਾਲ ਗੱਲਬਾਤ ਵੀ ਕਰਵਾਈ ਗਈ। ਕੇ ਪੀ ਨੁੰ ਭਰੋਸਾ ਦਿੱਤਾ ਗਿਆ ਹੈ ਕਿ ਕਾਂਗਰਸ ਆਪਣੀ ਸੂਚੀ ਦੀ ਸਮੀਖਿਆ ਕਰੇਗੀ ਤੇ ਉਹਨਾਂ ਨੁੰ ਟਿਕਟ ਜ਼ਰੂਰ ਦਿੱਤੀ ਜਾਵੇਗੀ ਪਰ ਇਹ ਗੱਲ ਕਿੰਨੀ ਹਕੀਕਤ ਸਾਬਤ ਹੁੰਦੀ ਹੈ, ਇਹ ਆਉਂਦਾ ਸਮਾਂ ਦੱਸੇਗਾ।