ਰੂਪਨਗਰ, 19 ਜੂਨ 2020 : ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਗਰਮੀ ਕਾਰਨ ਪੰਜਾਬ ਸਰਕਾਰ ਵੱਲੋਂ ਸੇਵਾ ਕੇਦਰਾਂ ਦੇ ਕੰਮਕਾਜ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ ਤਾਂ ਜੋ ਆਮ ਜਨਤਾ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਦੱਸਿਆ ਕਿ 30 ਸਤੰਬਰ ਤੱਕ ਸੇਵਾ ਕੇਂਦਰ ਸਵੇਰੇ 7:30 ਵਜੇ ਤੋਂ 3:30 ਵਜੇ ਤੱਕ ਖੁੱਲ੍ਹੇ ਰਹਿਣਗੇ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾਵਾਈਰਸ ਦੀ ਰੋਕਥਾਮ ਲਈ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਤਹਿਤ ਹੁਣ ਸੇਵਾ ਕੇਦਰਾਂ ‘ਚ ਇੱਕ ਸਮੇਂ ਘੱਟੋ ਤੋਂ ਘੱਟ ਲੋਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਨਾਗਰਿਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਅਗਾਉ ਸਮਾਂ ਲੈਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਿਸ ਨਾਗਰਿਕ ਨੂੰ ਸੇਵਾ ਕੇਂਦਰ ਤੋਂ ਕੋਈ ਕੰਮ ਹੈ ਤਾਂ ਉਹ msevaapp, covaapp, dgrpg.Punjab.gov.in ਵੈਬਸਾਈਟ ਜਾਂ ਫਿਰ ਸੰਪਰਕ ਨੰਬਰ 89685-93812 ਜਾਂ 89685-93813 ‘ਤੇ ਸੰਪਰਕ ਕਰਕੇ ਮਿਲਣ ਦਾ ਸਮਾਂ ਲੈ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿਖੇ ਆਉਣ ਵਾਲੇ ਵਿਅਕਤੀ ਮਾਸਕ ਲਾਜ਼ਮੀ ਤੌਰ ਪਾ ਕੇ ਆਉਣ, ਸਮੇਂ-ਸਮੇਂ ‘ਤੇ ਸੈਨੇਟਾਈਜ਼ਰ ਨਾਲ ਹੱਥ ਸੈਨੇਟਾਈਜ਼ ਕਰਨ, ਸਮਾਜਿਕ ਦੂਰੀ ਦਾ ਖਿਆਲ ਰੱਖਣ ਅਤੇ ਪਾਣੀ ਉਪਲਬਧ ਹੋਣ ‘ਤੇ ਵਾਰ-ਵਾਰ ਹੱਥ ਧੋਣਾ ਯਕੀਨੀ ਬਣਾਉਣ।