ਨਵੀਂ ਦਿੱਲੀ, 27 ਜਨਵਰੀ -ਦੇਸ਼ ਵਿੱਚ ਕੋਰੋਨਾ ਸੰਕਟ ਦਰਮਿਆਨ ਕੁਝ ਮਾਮਲਿਆਂ ਵਿੱਚ ਰਾਹਤ ਦੀ ਖ਼ਬਰ ਆਈ ਹੈ। ਸਿਹਤ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਦੇਸ਼ ਵਿੱਚ ਬੀਤੇ 24 ਘੰਟਿਆਂ ਵਿੱਚ 2 ਲੱਖ 86 ਹਜ਼ਾਰ 384 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਕਿ ਬੀਤੇ ਦਿਨ ਦੇ ਮੁਕਾਬਲੇ 500 ਜ਼ਿਆਦਾ ਹਨ।
ਉਥੇ ਹੀ ਬੀਤੇ 24 ਘੰਟਿਆਂ ਵਿੱਚ 573 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਰਾਹਤ ਦੀ ਗੱਲ ਇਹ ਹੈ ਕਿ ਦੇਸ਼ ਵਿੱਚ ਹੁਣ ਸਰਗਰਮ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਆਉਣ ਲੱਗੀ ਹੈ ਅਤੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ, ਦੇਸ਼ ਵਿੱਚ ਹੁਣ 22.02 (22,02,472) ਲੱਖ ਸਰਗਰਮ ਮਾਮਲੇ ਬਚੇ ਹਨ ਜੋ ਕਿ ਬੀਤੇ ਦਿਨ ਮੁਕਾਬਲੇ 21 ਹਜ਼ਾਰ ਘੱਟ ਹਨ। ਉਥੇ ਹੀ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 3.6 ਲੱਖ ਹੋ ਗਏ ਹਨ ਜੋ ਕਿ ਬੀਤੇ ਦਿਨ ਦੇ ਮੁਕਾਬਲੇ 7 ਹਜ਼ਾਰ ਜ਼ਿਆਦਾ ਹੈ। ਰੋਜ਼ਾਨਾ ਇਨਫੈਕਸ਼ਨ ਦਰ ਅਜੇ ਵੀ 19.59 ਫੀਸਦੀ ਤੇ ਬਣੀ ਹੋਈ ਹੈ।
ਸਰਗਰਮ ਮਾਮਲੇ ਕੁੱਲ ਮਾਮਲਿਆਂ ਦੇ 5.46 ਫੀਸਦੀ ਹਨ। ਹਾਲਾਂਕਿ, ਠੀਕ ਹੋਣ ਦੀ ਦਰ ਵਧ ਕੇ 93.33 ਫੀਸਦੀ ਹੋ ਗਈ ਹੈ। ਹੁਣ ਤੱਕ ਕੋਰੋਨਾ ਨਾਲ ਕੁੱਲ 3,76,77,328 ਵਿਅਕਤੀ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਵੈਕਸੀਨ ਦੀਆਂ 163.84 ਕਰੋੜ (1,63,84,39,207) ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।