ਚੰਡੀਗੜ੍ਹ, 20 ਜਨਵਰੀ 2022- ਪੰਜਾਬ ਸਰਕਾਰ ਨੇ ਕੋਵਿਡ 19 ਮਹਾਂਮਾਰੀ ਦੇ ਚੱਲਦੇ ਗਣਤੰਤਰ ਦਿਵਸ 26 ਜਨਵਰੀ ਮਨਾਉਣ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ਕੋਵਿਡ 19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਈ ਪਾਬੰਦੀਆਂ ਵਿਚ 25 ਜਨਵਰੀ ਤੱਕ ਵਾਧਾ ਕੀਤਾ ਗਿਆ ਹੈ। ਉਥੇ ਹੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ਲਈ ਇਨਡੋਰ ਸਮਾਗਮਾਂ ਵਿਚ ਕੇਵਲ 50 ਵਿਅਕਤੀਆਂ ਅਤੇ ਆਊਟਡੋਰ ਸਮਾਗਮ ਵਿਚ ਕੇਵਲ 100 ਵਿਅਕਤੀਆਂ ਤੱਕ ਇਕੱਠ (ਸਮਰੱਥਾ ਤੋਂ 50 ਫੀਸਦੀ ਤੋਂ ਘੱਟ) ਕਰਨ ਦੀ ਸੀਮਾ ਨਿਰਧਾਰਿਤ ਕੀਤੀ ਹੈ।