ਚੰਡੀਗੜ੍ਹ, 10 ਜਨਵਰੀ 2022- ਚੋਣ ਕਮਿਸ਼ਨ ਵਲੋਂ ਕੋਵਿਡ 19 ਦੇ ਮੱਦੇਨਜ਼ਰ ਚੋਣ ਰੈਲੀਆਂ ਕਰਨ ਤੇ ਲਗਾਈ ਪਾਬੰਦੀ ਬਾਰੇ ਸ਼੍ਰੋਮਣੀ ਅਕਾਲੀ ਦਲ ਨੇ ਇਤਰਾਜ਼ ਜਤਾਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਨਵੇਂ ਨਿਰਦੇਸ਼ ਤਹਿਤ ਚੋਣ ਰੈਲੀਆਂ ਤੇ ਪਾਬੰਦੀ ਲਗਾਈ ਹੈ । ਡਾ.ਚੀਮਾ ਨੇ ਕਿਹਾ ਕਿ ਹਰ ਜਗ੍ਹਾ ਵਰਚੂਅਲ ਪ੍ਰਚਾਰ ਨਾਲ ਪਹੁੰਚ ਨਹੀਂ ਕੀਤੀ ਜਾ ਸਕਦੀ। ਲੋਕਾਂ ਤੱਕ ਪਹੁੰਚ ਕਰਨੀ ਜ਼ਰੂਰੀ ਹੈ। ਨਿਊਜ 18 ਦੇ ਹਵਾਲੇ ਅਨੁਸਾਰ ਡਾ.ਚੀਮਾ ਨੇ ਉਕਤ ਬਿਆਨ ਦਿੱਤਾ ਹੈ।