ਓਟਵਾ, 23 ਦਸੰਬਰ , 2021: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਟਾਫ ਦੇ ਤਿੰਨ ਮੈਂਬਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਟੀਮ ਦੇ ਤਿੰਨ ਮੈਂਬਰਾਂ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਟਰੂਡੋ ਨੇ ਕਿਹਾ ਹੈ ਕਿ ਸਟਾਫ ਮੈਂਬਰਾਂ ਦੇ ਕੋਵਿਡ-19 ਲਈ ਪਾਜ਼ਿਟਿਵ ਟੈਸਟ ਆ ਜਾਣ ਤੋਂ ਬਾਅਦ ਉਹ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਨ ਅਤੇ ਸਾਰੇ ਜਨਤਕ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ।
ਟਰੂਡੋ ਨੇ ਕਿਹਾ ਕਿ ਉਹਨਾਂ ਦੇ ਕਈ ਟੈਸਟ ਲਏ ਹਨ ਜੋ ਸਾਰੇ ਨੈਗੇਟਿਵ ਹਨ, ਪਰ ਫਿਰ ਵੀ ਬਹੁਤ ਜ਼ਿਆਦਾ ਸਾਵਧਾਨੀ ਦੇ ਕਾਰਨ ਬੁੱਧਵਾਰ ਨੂੰ ਕਨੇਡਾ ਵਿੱਚ ਕੋਵਿਡ -19 ਸਥਿਤੀ ‘ਤੇ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਕਰਨ ਦੀ ਚੋਣ ਕੀਤੀ।
ਟਰੂਡੋ ਨੇ ਕਿਹਾ, “ਜਨਤਕ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਮੈਂ ਹਰ ਕੰਮ ਬਾਰੇ ਸਾਵਧਾਨ ਰਿਹਾ ਹਾਂ,”