ਸਰੀ, 18 ਜੂਨ 2020-ਸਮੁੰਦਰੀ ਕੰਢੇ ‘ਤੇ ਸਥਿਤ ਸੈਲਾਨੀਆਂ ਦੀ ਖਿੱਚ ਦੇ ਕੇਂਦਰ “ਵ੍ਹਾਈਟ ਰੌਕ ਪੀਅਰ” ਨੂੰ ਅੱਜ ਤੋਂ ਫਿਰ ਪਬਲਿਕ ਲਈ ਖੋਲ੍ਹ ਦਿੱਤਾ ਗਿਆ ਹੈ। ਕੋਵਿਡ -19 ਕਾਰਨ ਤਿੰਨ ਕੁ ਮਹੀਨੇ ਪਹਿਲਾਂ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।
ਅੱਜ ਇਸ ਨੂੰ ਖੋਲ੍ਹੇ ਜਾਣ ਦਾ ਐਲਾਨ ਕਰਦਿਆਂ ਵ੍ਹਾਈਟ ਰੌਕ ਕੌਂਸਲ ਦੇ ਡਿਪਟੀ ਮੇਅਰ ਸਕਾਟ ਕ੍ਰਿਸਟਨਸਨ ਨੇ ਕਿਹਾ ਹੈ ਕਿ ਅਸੀਂ ਉਮੀਦ ਕਰ ਰਹੇ ਹਾਂ ਕਿ ਵ੍ਹਾਈਟ ਰਾਕ ਪੀਅਰ ਦੇ ਦੁਬਾਰਾ ਖੁੱਲ੍ਹਣ ਨਾਲ ਲੋਕ ਜ਼ਿੰਮੇਵਾਰੀ ਅਤੇ ਸੁਰੱਖਿਅਤ ਢੰਗ ਨਾਲ ਵਿਚਰਦਿਆਂ ਇੱਥੋਂ ਦਾ ਦਿਲਕਸ਼ ਨਜ਼ਾਰਾ ਮਾਣਨਗੇ ਅਤੇ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਵੱਲੋਂ ਸੁਝਾਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਗੇ। ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਹੋਰਨਾਂ ਪਾਰਕਿੰਗ ਸਥਾਨਾਂ ਨੂੰ ਵੀ ਹੌਲੀ ਹੌਲੀ ਕਰਕੇ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਹਫਤਿਆਂ ਵਿੱਚ ਵਾਟਰਫਰੰਟ ਪਾਰਕਿੰਗ ਵੀ ਦੁਬਾਰਾ ਖੋਲ੍ਹੇ ਜਾਣ ਦੀ ਉਮੀਦ ਹੈ।