ਰਾਮਪੁਰਾ ਫੂਲ, 26 ਨਵੰਬਰ, 2021: ਰਾਮਪੁਰਾਫੂਲ ਤਰਕਸ਼ੀਲ ਸੁਸਾਇਟੀ ਦੀ ਟੀਮ ਜ਼ੋਨ ਵਿੱਤ ਮੁਖੀ ਜੰਟਾ ਸਿੰਘ, ਇਕਾਈ ਮੁਖੀ ਹੈਡਮਾਸਟਰ ਸੁਖਮੰਦਰ ਸਿੰਘ ਤੋ ਪ੍ਰਿੰਸੀਪਲ ਮਿਹਰ ਬਾਹੀਆ’ਤੇ ਆਧਾਰਿਤ ਟੀਮ ਨੇ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਿਰਾਜ ਦੇ ਕੁੜੀਆਂ ਦੇ ਤੇ ਮੁੰਡਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਦੇ ਨਾਲ ਹੀ ਡ੍ਰੀਮ ਲੈਂਡ ਪਬਲਿਕ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਤਰਕਸ਼ੀਲ ਚੇਤਨਾ ਪ੍ਰੀਖਿਆ ਲਈ ਪ੍ਰੇਰਿਤ ਕੀਤਾ। ਸਾਰੇ ਸਕੂਲਾਂ ਤੋਂ ਭਰਭੂਰ ਸਹਿਯੋਗ ਮਿਲਿਆ। ਇਹ ਪ੍ਰੀਖਿਆ ਜਨਵਰੀ 2022 ਦੇ ਜਨਵਰੀ ਮਹੀਨੇ ਹੋਣੀ ਹੈ।